ਕੌਂਸਲਰ ਦੀ ਗੱਡੀ ’ਚੋਂ ਸ਼ਰਾਬ ਬਰਾਮਦ
ਪੁਲੀਸ ਨੇ ਐੱਮ ਸੀ ਡੀ ਦੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਲੱਗੇ ਚੋਣ ਜ਼ਾਬਤੇ ਦੌਰਾਨ ਗੱਡੀ ਵਿੱਚੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਬੀਤੀ ਦੁਪਹਿਰ ਓਖਲਾ ਮੋੜ, ਮੁੱਖ ਐੱਮ ਬੀ ਰੋਡ ’ਤੇ ਗਸ਼ਤ ਦੌਰਾਨ ਪੁਲੀਸ ਟੀਮ ਨੇ ਇੱਕ ਸ਼ੱਕੀ ਗੱਡੀ ਨੂੰ ਰੁਕਣ...
Advertisement
ਪੁਲੀਸ ਨੇ ਐੱਮ ਸੀ ਡੀ ਦੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਲੱਗੇ ਚੋਣ ਜ਼ਾਬਤੇ ਦੌਰਾਨ ਗੱਡੀ ਵਿੱਚੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਬੀਤੀ ਦੁਪਹਿਰ ਓਖਲਾ ਮੋੜ, ਮੁੱਖ ਐੱਮ ਬੀ ਰੋਡ ’ਤੇ ਗਸ਼ਤ ਦੌਰਾਨ ਪੁਲੀਸ ਟੀਮ ਨੇ ਇੱਕ ਸ਼ੱਕੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਚਾਲਕ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਥੋੜ੍ਹੀ ਦੂਰੀ ’ਤੇ ਹੀ ਉਸ ਨੂੰ ਕਾਬੂ ਕਰ ਲਿਆ ਗਿਆ। ਗੱਡੀ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ ਸ਼ਰਾਬ ਦੀਆਂ 108 ਬੋਤਲਾਂ ਬਰਾਮਦ ਹੋਈਆਂ। ਮੁਲਜ਼ਮ ਦੀ ਪਛਾਣ ਸਾਹਿਲ ਗੌਤਮ ਵਜੋਂ ਹੋਈ ਹੈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਹ ਵਾਰਡ ਨੰਬਰ 163, ਸੰਗਮ ਵਿਹਾਰ ਤੋਂ ਐੱਮ ਸੀ ਡੀ ਦੀ ਜ਼ਿਮਨੀ ਚੋਣ ਲੜ ਰਹੇ ਅਨੁਜ ਸ਼ਰਮਾ ਦਾ ਜੀਜਾ ਹੈ। ਪੁਲੀਸ ਦੀ ਪੜਤਾਲ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਸ ਗੱਡੀ ਵਿੱਚ ਸ਼ਰਾਬ ਲਿਜਾਈ ਜਾ ਰਹੀ ਸੀ, ਉਹ ਉਸੇ ਸਿਆਸੀ ਪਾਰਟੀ ਦੇ ਇੱਕ ਮੌਜੂਦਾ ਕੌਂਸਲਰ ਦੇ ਨਾਂ ’ਤੇ ਰਜਿਸਟਰਡ ਹੈ।
Advertisement
Advertisement
×

