ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲਿਬਨਾਨ ਦੇ ਰਾਜਦੂਤ ਨੇ ਗਾਂਧੀ ਦਾ ਜ਼ਿਕਰ ਕਰਦਿਆਂ ਕਿਹਾ ‘ਤੁਸੀਂ ਕ੍ਰਾਂਤੀਕਾਰੀ ਨੂੰ ਮਾਰ ਸਕਦੇ ਹੋ ਕ੍ਰਾਂਤੀ ਨੂੰ ਨਹੀਂ’

ਨਵੀਂ ਦਿੱਲੀ, 9 ਅਕਤੂਬਰ ਹਿਜਬੁੱਲਾ ਦੇ ਦੇ ਹਸਨ ਨਸਰੱਲਾ ਦੇ ਉੱਤਰਅਧਿਕਾਰੀਆਂ ਨੂੰ ਮਾਰੇ ਜਾਣ ਦੀ ਇਜ਼ਰਾਇਲ ਦੀ ਘੋੋਸ਼ਣਾ ਤੋਂ ਬਾਅਦ ਭਾਰਤ ਵਿਚ ਲਿਬਨਾਨ ਦੇ ਰਾਜਦੂਤ ਰਬੀ ਨਰਸ਼ ਨੇ ਮਹਾਤਮਾ ਗਾਂਧੀ ਦੇ ਕਥਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਿਜਬੁੱਲਾ ਲੋਕਾਂ ਵੱਲੋ...
Advertisement

ਨਵੀਂ ਦਿੱਲੀ, 9 ਅਕਤੂਬਰ

ਹਿਜਬੁੱਲਾ ਦੇ ਦੇ ਹਸਨ ਨਸਰੱਲਾ ਦੇ ਉੱਤਰਅਧਿਕਾਰੀਆਂ ਨੂੰ ਮਾਰੇ ਜਾਣ ਦੀ ਇਜ਼ਰਾਇਲ ਦੀ ਘੋੋਸ਼ਣਾ ਤੋਂ ਬਾਅਦ ਭਾਰਤ ਵਿਚ ਲਿਬਨਾਨ ਦੇ ਰਾਜਦੂਤ ਰਬੀ ਨਰਸ਼ ਨੇ ਮਹਾਤਮਾ ਗਾਂਧੀ ਦੇ ਕਥਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਿਜਬੁੱਲਾ ਲੋਕਾਂ ਵੱਲੋ ਸਮਰਥਿਤ ਇਕ ਜਾਇਜ਼ ਰਾਜਨੀਤਿਕ ਦਲ ਹੈ ਇਸ ਨੁੰ ਖਤਮ ਨਹੀਂ ਕੀਤਾ ਜਾ ਸਕਦਾ।

Advertisement

ਇਸ ਦੌਰਾਨ ਰਾਜਦੂਤ ਨੇ ਬੋਲਦਿਆਂ ਕਿਹਾ ਕਿ ਮੈਨੂੰ ਮਹਾਤਮਾ ਗਾਂਧੀ ਦੇ ਕਥਨ ਯਾਦ ਆ ਰਹੇ ਹਨ, ਉਨ੍ਹਾਂ ਕਿਹਾ ਕਿਹਾ ਸੀ ‘ਤੁਸੀਂ ਕ੍ਰਾਂਤੀਕਾਰੀ ਨੂੰ ਮਾਰ ਸਕਦੇ ਹੋ ਕ੍ਰਾਂਤੀ ਨੂੰ ਨਹੀਂ।’ ‘‘ਤੁਸੀਂ ਹਿਜਬੁੱਲਾ ਦੇ ਆਗੂਆਂ ਨੂੰ ਖਤਮ ਕਰ ਸਕਦੇ ਹੋ ਪਰ ਹਿਜਬੁੱਲਾ ਨੂੰ ਨਹੀਂ, ਕਿਉਂਕਿ ਇਹ ਲੁਕ ਕੇ ਨਹੀਂ ਰਹਿੰਦੇ। ਇਕ ਕੋਈ ਕਾਲਪਨਿਕ ਸੰਰਚਨਾ ਨਹੀਂ ਜੋ ਪੈਰਾਸ਼ੂਟ ਰਾਹੀਂ ਲਿਬਨਾਨ ਵਿਚ ਆਈ ਹੈ।’’ ਨਰਸ਼ ਨੇ ਕਿਹਾ ਕਿ ਹਿਜਬੁੱਲਾ ਦੁਸ਼ਟ ਰਾਸ਼ਟਰ ਇਜ਼ਰਾਇਲ ਦੇ ਖ਼ਿਲਾਫ਼ ਇਕ ਅੰਦੋਲਨ ਦਾ ਪ੍ਰਤੀਕ ਹੈ ਅਤੇ ਇਸ ਅੰਦੋਲਨ ਨੂੰ ਆਗੂਆਂ ਨੂੰ ਖਤਮ ਕਰਕੇ ਨਹੀਂ ਕੁਚਲਿਆ ਜ ਸਕਦਾ। -ਪੀਟੀਆਈ

Advertisement
Tags :
Israel Lebanon war