ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਕੀਲਾਂ ਨੇ ਹੜ੍ਹ ਪੀੜਤਾਂ ਲਈ ਸਮੱਗਰੀ ਭੇਜੀ

ਸਿੱਖ ਐਡਵੋਕੇਟਸ ਕਲੱਬ ਦਿੱਲੀ ਹਾਈ ਕੋਰਟ ਦੇ ਵਕੀਲਾਂ ਦਾ ਇੱਕ ਸਮੂਹ ਹੈ, ਜੋ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜੇ ਹਨ। ਬਹੁਤ ਸਾਰੀਆਂ ਸੰਸਥਾਵਾਂ ਪ੍ਰਭਾਵਿਤ ਪਰਿਵਾਰਾਂ ਨੂੰ ਲੋੜਵੰਦ ਚੀਜ਼ਾਂ ਮੁਹੱਈਆ ਕਰਵਾਉਣ ਵਿੱਚ ਸੇਵਾ ਕਰ ਰਹੀਆਂ ਹਨ। ਇਹ ਵੀ ਦੇਖਣ...
Advertisement

ਸਿੱਖ ਐਡਵੋਕੇਟਸ ਕਲੱਬ ਦਿੱਲੀ ਹਾਈ ਕੋਰਟ ਦੇ ਵਕੀਲਾਂ ਦਾ ਇੱਕ ਸਮੂਹ ਹੈ, ਜੋ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜੇ ਹਨ। ਬਹੁਤ ਸਾਰੀਆਂ ਸੰਸਥਾਵਾਂ ਪ੍ਰਭਾਵਿਤ ਪਰਿਵਾਰਾਂ ਨੂੰ ਲੋੜਵੰਦ ਚੀਜ਼ਾਂ ਮੁਹੱਈਆ ਕਰਵਾਉਣ ਵਿੱਚ ਸੇਵਾ ਕਰ ਰਹੀਆਂ ਹਨ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰਿਆਂ ਦੇ ਘਰ ਟੁੱਟ ਗਏ ਅਤੇ ਬਹੁਤ ਸਾਰੇ ਪਸ਼ੂ ਵੀ ਮਰ ਗਏ ਹਨ। ਸਿੱਖ ਐਡਵੋਕੇਟਸ ਕਲੱਬ ਨੇ ਯੂਨਾਈਟਡ ਸਿੱਖ ਸੰਸਥਾ ਨੂੰ ਤਿਲਕ ਨਗਰ ਵਿਖੇ ਛੇ ਹਜ਼ਾਰ 600 ਪਾਣੀ ਦੀ ਬੋਤਲਾਂ, 25 ਬਾਕਸ ਮਿਲਕ ਪਾਊਡਰ, 30 ਬਾਕਸ ਬਿਸਕੁਟ, 500 ਓਆਰ ਐੱਸ, ਇਕ ਹਜ਼ਾਰ ਡਾਇਪਰ, 200 ਓਡੋਮਸ ਕ੍ਰੀਮਾਂ ਅਤੇ 2 ਹਜ਼ਾਰ ਤੋਂ ਵੱਧ ਸੈਨੀਟਰੀ ਪੈਡ ਦਾਨ ਕੀਤੇ ਹਨ, ਜੋ ਕਿ ਪ੍ਰਭਾਵਿਤ ਪਰਿਵਾਰਾਂ ਵਿੱਚ ਵੰਡਣ ਲਈ ਹਨ।

Advertisement
Advertisement
Show comments