ਵਰਚੁਅਲ ਸੁਣਵਾਈ ਦੌਰਾਨ ਵਕੀਲ ਦੀ ਇਤਰਾਜ਼ਯੋਗ ਵੀਡੀਓ ਵਾਇਰਲ
ਵਰਚੁਅਲ ਸੁਣਵਾਈ ਦੌਰਾਨ ਇੱਕ ਵਕੀਲ ਵੱਲੋਂ ਇੱਕ ਔਰਤ ਨੂੰ ਚੁੰਮਣ ਦੀ ਇਤਰਾਯੋਗ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵੱਲੋਂ ਵੱਖ ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਜਾ ਰਹੀ...
Advertisement
ਵਰਚੁਅਲ ਸੁਣਵਾਈ ਦੌਰਾਨ ਇੱਕ ਵਕੀਲ ਵੱਲੋਂ ਇੱਕ ਔਰਤ ਨੂੰ ਚੁੰਮਣ ਦੀ ਇਤਰਾਯੋਗ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵੱਲੋਂ ਵੱਖ ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਅਤੇ ਆਨਲਾਈਨ ਅਦਾਲਤੀ ਕਾਰਵਾਈ ਦੌਰਾਨ ਸੰਜਮ ਅਤੇ ਪੇਸ਼ੇਵਰ ਆਚਰਣ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮੰਗਲਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਅਦਾਲਤ ਦੀ ਕਾਰਵਾਈ ਸ਼ੁਰੂ ਨਹੀਂ ਹੋਈ ਸੀ। ਸੁਣਵਾਈ ਵਿੱਚ ਹਿੱਸਾ ਲੈਣ ਵਾਲੇ ਸਾਰੇ ਭਾਗੀਦਾਰ ਜੱਜ ਦੇ ਆਉਣ ਦੀ ਉਡੀਕ ਕਰ ਰਹੇ ਸਨ, ਉਦੋਂ ਹੀ ਇਹ ਦ੍ਰਿਸ਼ ਕੈਮਰੇ ਵਿੱਚ ਕੈਦ ਹੋ ਗਏ।
ਵੀਡੀਓ ਵਿੱਚ ਵਕੀਲ ਦੀ ਪੁਸ਼ਾਕ ਵਿੱਚ ਇੱਕ ਵਿਅਕਤੀ ਕੈਮਰੇ ਦੇ ਥੋੜ੍ਹਾ ਪਾਸੇ ਬੈਠਾ ਦਿਖਾਈ ਦੇ ਰਿਹਾ ਹੈ। ਉਸਦੇ ਕੋਲ ਸਾੜੀ ਪਾਈ ਇੱਕ ਔਰਤ ਖੜ੍ਹੀ ਦਿਖਾਈ ਦਿੰਦੀ ਹੈ। ਫੁਟੇਜ ਵਿੱਚ ਵਕੀਲ ਨੂੰ ਔਰਤ ਦਾ ਹੱਥ ਫੜਦਿਆਂ ਅਤੇ ਉਸ ਨੂੰ ਆਪਣੀ ਵੱਲ ਖਿੱਚਦਿਆਂ ਦੇਖਿਆ ਜਾ ਸਕਦਾ ਹੈ। ਔਰਤ ਦੀ ਝਿਜਕ ਦੇ ਬਾਵਜੂਦ, ਉਹ ਉਸਨੂੰ ਚੁੰਮਦਾ ਹੈ, ਜਿਸ ਤੋਂ ਬਾਅਦ ਔਰਤ ਪਿੱਛੇ ਹਟ ਜਾਂਦੀ ਹੈ।
ਵਕੀਲ ਅਤੇ ਔਰਤ ਦੀ ਪਛਾਣ ਅਜੇ ਤੱਕ ਸਪੱਸ਼ਟ ਨਹੀਂ ਹੋ ਸਕੀ ਹੈ। ਹਾਲਾਂਕਿ ‘ਟ੍ਰਿਬਿਊਨ ਸਮੂਹ’ ਇਸ ਵਾਇਰਲ ਵੀਡੀਓ ਦੀ ਪ੍ਰਮਾਣਿਕਤਾ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਕਰ ਸਕਿਆ ਹੈ।
ਇਹ ਫੁਟੇਜ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਤੇਜ਼ੀ ਨਾਲ ਫੈਲ ਗਈ, ਜਿਸ ਤੋਂ ਬਾਅਦ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ। ਕਈ ਯੂਜ਼ਰਾਂ ਨੇ ਵਕੀਲ ਦੀ ਹਰਕਤ ਨੂੰ ‘ਸ਼ੋਭਾ ਨਾ ਦੇਣ ਵਾਲਾ ਅਤੇ ਗੈਰ-ਪੇਸ਼ੇਵਰ’ ਦੱਸਿਆ। ਇੱਕ ਯੂਜ਼ਰ ਨੇ ਲਿਖਿਆ, “ਬਹੁਤ ਸ਼ਰਮਨਾਕ,” ਜਦੋਂ ਕਿ ਦੂਸਰੇ ਨੇ ਟਿੱਪਣੀ ਕੀਤੀ, “ਬੱਸ ਕੈਮਰੇ ਵਿੱਚ ਫੜਿਆ ਗਿਆ, ਨਹੀਂ ਤਾਂ ਵਰਕ ਫਰੋਮ ਹੋਮ ਵਿੱਚ ਹੋਰ ਕੀ-ਕੀ ਹੁੰਦਾ ਹੈ, ਕੌਣ ਜਾਣੇ।”
Advertisement
ਕੁਝ ਲੋਕਾਂ ਨੇ ਵਿਅੰਗਮਈ ਲਹਿਜੇ ਵਿੱਚ ਕਿਹਾ, “ਹੁਣ ਡੀ.ਐੱਚ.ਸੀ. ਦੀ ਸੁਣਵਾਈ ਮਨੋਰੰਜਨ ਦਾ ਨਵਾਂ ਕੇਂਦਰ ਬਣ ਗਈ ਹੈ।
Advertisement
ਫਿਲਹਾਲ ਦਿੱਲੀ ਹਾਈ ਕੋਰਟ ਵੱਲੋਂ ਇਸ ਘਟਨਾ ’ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
Advertisement
×