ਫ਼ਰੀਦਾਬਾਦ ਵਿਚ ਵੱਡੀ ਪੱਧਰ ’ਤੇ ਤਲਾਸ਼ੀ ਮੁਹਿੰਮ ਜਾਰੀ
ਜੰਮੂ ਕਸ਼ਮੀਰ ਅਤੇ ਫਰੀਦਾਬਾਦ ਪੁਲੀਸ ਵੱਲੋਂ ਵਿਸਫੋਟਕ ਸਮੱਗਰੀ ਬਰਾਮਦ ਕਰਨ ਤੋਂ ਇਕ ਦਿਨ ਮਗਰੋਂ ਮੰਗਲਵਾਰ ਸਵੇਰੇ ਫ਼ਰੀਦਾਬਾਦ ਪੁਲੀਸ ਨੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਫਰੀਦਾਬਾਦ ਪੁਲੀਸ ਦੇ ਕਰੀਬ 800 ਕਰਮਚਾਰੀ ਲੰਘੇ...
Advertisement
ਜੰਮੂ ਕਸ਼ਮੀਰ ਅਤੇ ਫਰੀਦਾਬਾਦ ਪੁਲੀਸ ਵੱਲੋਂ ਵਿਸਫੋਟਕ ਸਮੱਗਰੀ ਬਰਾਮਦ ਕਰਨ ਤੋਂ ਇਕ ਦਿਨ ਮਗਰੋਂ ਮੰਗਲਵਾਰ ਸਵੇਰੇ ਫ਼ਰੀਦਾਬਾਦ ਪੁਲੀਸ ਨੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਫਰੀਦਾਬਾਦ ਪੁਲੀਸ ਦੇ ਕਰੀਬ 800 ਕਰਮਚਾਰੀ ਲੰਘੇ ਦਿਨ ਬਰਾਮਦ ਕੀਤੀ ਗਈ ਵਿਸਫੋਟਕ/ਜਲਣਸ਼ੀਲ ਸਮੱਗਰੀ ਦੇ ਸਬੰਧ ਵਿੱਚ ਧੌਜ ਪੁਲੀਸ ਸਟੇਸ਼ਨ ਅਧੀਨ ਵੱਖ-ਵੱਖ ਖੇਤਰਾਂ ਦੀ ਤਲਾਸ਼ੀ ਲੈ ਰਹੇ ਹਨ। ਉਧਰ ਦਿੱਲੀ ਨਾਲ ਲੱਗਦੀਆਂ ਫਰੀਦਾਬਾਦ ਦੀਆਂ ਹੱਦਾਂ ਉਪਰ ਵੀ ਚੌਕਸੀ ਵਧਾ ਦਿੱਤੀ ਗਈ ਹੈ।
Advertisement
ਸੋਮਵਾਰ ਸ਼ਾਮੀਂ ਲਾਲ ਕਿਲ੍ਹੇ ਦੇ ਮੈਟਰੋ ਸਟੇਸ਼ਨ ਕੋਲ ਹੋਏ ਬੰਬ ਧਮਾਕੇ ਮਗਰੋਂ ਉੱਤਰੀ ਖੇਤਰ ਰੈੱਡ ਅਲਰਟ ’ਤੇ ਹੈ। ਪੁਲੀਸ ਉਕਤ ਬੰਬ ਧਮਾਕੇ ਦੇ ਸੰਦਰਭ ਵਿੱਚ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ।
Advertisement
