ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਣਖ ਖਾਤਰ ਨੌਜਵਾਨ ਦਾ ਕਤਲ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਜਾਫਰਾਬਾਦ ਵਿੱਚ ਇੱਕ ਲੜਕੀ ਦੇ ਪਿਤਾ ਤੇ ਭਰਾਵਾਂ ਨੇ ਉਸ ਦੇ 25 ਸਾਲਾ ਪ੍ਰੇਮੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਦਿੱਲੀ ਦੇ ਬ੍ਰਹਮਪੁਰੀ ਵਾਸੀ ਸਲਮਾਨ ਵਜੋਂ ਹੋਈ ਹੈ। ਪੁਲੀਸ ਦੇ...
Advertisement

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਜਾਫਰਾਬਾਦ ਵਿੱਚ ਇੱਕ ਲੜਕੀ ਦੇ ਪਿਤਾ ਤੇ ਭਰਾਵਾਂ ਨੇ ਉਸ ਦੇ 25 ਸਾਲਾ ਪ੍ਰੇਮੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਦਿੱਲੀ ਦੇ ਬ੍ਰਹਮਪੁਰੀ ਵਾਸੀ ਸਲਮਾਨ ਵਜੋਂ ਹੋਈ ਹੈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 5.15 ਵਜੇ ਜਾਫਰਾਬਾਦ ਇਲਾਕੇ ਵਿੱਚ ਕਲਿਆਣ ਸਿਨੇਮਾ ਚੌਹਾਨ ਨੇੜੇ ਗਲੀ ਨੰਬਰ 2 ਵਿੱਚ ਇੱਕ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੀ ਸੂਚਨਾ ਮਿਲੀ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਪਾਇਆ ਗਿਆ ਕਿ ਸਲਮਾਨ ਦੀ ਗਰਦਨ ਅਤੇ ਛਾਤੀ ’ਤੇ ਚਾਕੂ ਨਾਲ ਵਾਰ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਲਮਾਨ ਦੀ ਪਿਛਲੇ ਦੋ ਸਾਲਾਂ ਤੋਂ ਇੱਕ ਲੜਕੀ ਨਾਲ ਦੋਸਤੀ ਸੀ ਪਰ ਲੜਕੀ ਦੇ ਪਰਿਵਾਰ ਇਸ ਰਿਸ਼ਤੇ ਦੇ ਵਿਰੁੱਧ ਸੀ। ਜਾਣਕਾਰੀ ਅਨੁਸਾਰ ਸਲਮਾਨ ਗਲੀ ਨੰਬਰ 2 ਵਿੱਚ ਸਾਈਕਲ ’ਤੇ ਆ ਰਿਹਾ ਸੀ ਤਾਂ ਇਸ ਦੌਰਾਨ ਲੜਕੀ ਦੇ ਪਿਤਾ ਮੰਜ਼ੂਰ ਨੇ ਆਪਣੇ ਭਰਾ ਮੋਹਸਿਨ ਅਤੇ ਇੱਕ ਨਾਬਾਲਗ ਲੜਕੇ ਨਾਲ ਮਿਲ ਕੇ ਸਲਮਾਨ ’ਤੇ ਹਮਲਾ ਕਰ ਦਿੱਤਾ।

Advertisement
Advertisement
Tags :
ਖਾਤਰਨੌਜਵਾਨ