ਕੇਰਲਾ ਸਰਕਾਰ ਵੱਲੋਂ ਪਹਿਲਾ ਸੀਨੀਅਰ ਸਿਟੀਜ਼ਨ ਕਮਿਸ਼ਨ ਸਥਾਪਤ
ਰਾਜ ਦੇ ਉੱਚ ਸਿੱਖਿਆ ਅਤੇ ਸਮਾਜਿਕ ਨਿਆਂ ਮੰਤਰੀ ਆਰ ਬਿੰਦੂ ਨੇ ਅੱਜ ਇੱਕ Facebook ਪੋਸਟ ਵਿੱਚ ਦੱਸਿਆ ਕਿ K Somaprasad ਨੂੰ ਤਿਰੂਵਨੰਤਪੁਰਮ ਸਥਿਤ ਕੇਰਲ ਰਾਜ ਸੀਨੀਅਰ ਸਿਟੀਜ਼ਨ ਕਮਿਸ਼ਨ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਮਰਾਵਿਲਾ ਰਾਮਕ੍ਰਿਸ਼ਨਨ , ਈਐੱਮ ਰਾਧਾ, ਕੇਐੱਨਕੇ ਨੰਬੂਥਿਰੀ ਅਤੇ ਲੋਪੇਸ ਮੈਥਿਊ ਨੂੰ ਕਮਿਸ਼ਨ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਮੰਤਰੀ ਨੇ ਕਿਹਾ ਕਿ ਕਮਿਸ਼ਨ ‘ਬਜ਼ੁਰਗਾਂ ਨੂੰ ਦਰਪੇਸ਼ ਮੁਸ਼ਕਲਾਂ, ਜਿਨ੍ਹਾਂ ਵਿੱਚ ਅਣਗਹਿਲੀ, ਸੋਸ਼ਣ ਅਤੇ ਅਨਾਥ ਹੋਣਾ ਸ਼ਾਮਲ ਹੈ’ ਬਾਰੇ ਵਧਦੀਆਂ ਚਿੰਤਾਵਾਂ ਦੇ ਹੱਲ ਵੱਲ ਧਿਆਨ ਦੇਵੇਗਾ।
ਕੇਰਲ ਰਾਜ ਸੀਨੀਅਰ ਸਿਟੀਜ਼ਨ ਕਮਿਸ਼ਨ ਦਾ ਗਠਨ ਕੇਰਲ ਸੀਨੀਅਰ ਸਿਟੀਜ਼ਨ ਕਮਿਸ਼ਨ ਐਕਟ, 2025 ਦੇ ਤਹਿਤ ਕੀਤਾ ਗਿਆ ਹੈ, ਜੋ ਮਾਰਚ ਵਿੱਚ ਰਾਜ ਵਿਧਾਨ ਸਭਾ ਦੁਆਰਾ ਪਾਸ ਕੀਤਾ ਗਿਆ ਸੀ।
ਮੰਤਰੀ ਨੇ ਕਿਹਾ ਕਿ ਕਮਿਸ਼ਨ ਬਜ਼ੁਰਗਾਂ ਦੀ ਭਲਾਈ ਅਤੇ ਸੁਰੱਖਿਆ ਲਈ ਕੰਮ ਕਰੇਗਾ ਅਤੇ ਉਨ੍ਹਾਂ ਦੇ ਮੁੜਵਸੇਬੇ ਲਈ ਦਿਸ਼ਾ-ਨਿਰਦੇਸ਼ ਅਤੇ ਮਦਦ ਮੁਹੱਈਆ ਕਰਾਵੇਗਾ।
ਅੱਜ ਸਕੱਤਰੇਤ ਦਰਬਾਰ ਹਾਲ ਵਿੱਚ ਇੱਕ ਸਮਾਰੋਹ ਦੌਰਾਨ ਮੰਤਰੀ ਵੱਲੋਂ ਮੈਂਬਰਾਂ ਦਾ ਸਨਮਾਨ ਕੀਤਾ ਗਿਆ।