ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੇਜਰੀਵਾਲ ਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖਿਆ

ਅਗਾਮੀ ਦਿੱਲੀ ਚੋਣਾਂ ’ਚ ਸੰਘ ਵੱਲੋਂ ਪ੍ਰਚਾਰ ਬਾਰੇ ਸਪਸ਼ਟੀਕਰਨ ਮੰਗਿਆ; ਭਾਜਪਾ ’ਤੇ ਕਥਿਤ ਪੈਸਾ ਵੰਡਣ ਤੇ ਵੋਟਰ ਸੂਚੀਆਂ ਵਿਚੋਂ ਪੂਰਵਾਂਚਲੀ ਤੇ ਦਲਿਤ ਵੋਟਰਾਂ ਦੇ ਨਾਮ ਕੱਟਣ ਦਾ ਦਾਅਵਾ; ਪੱਤਰ ਕੇਜਰੀਵਾਲ ਦੀ ‘ਸਿਆਸੀ ਨਿਰਾਸ਼ਾ’ ਤੇ ਚੋਣ ਹਾਰਨ ਦੇ ਖੌਫ਼ ਨੂੰ ਦਰਸਾਉਂਦੈ: ਸੱਚਦੇਵਾ
Advertisement

ਨਵੀਂ ਦਿੱਲੀ, 1 ਜਨਵਰੀ

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖ ਕੇ ਦਿੱਲੀ ਅਸੈਂਬਲੀ ਦੀਆਂ ਅਗਾਮੀ ਚੋਣਾਂ ਤੋਂ ਪਹਿਲਾਂ ਭਾਜਪਾ ’ਤੇ ਕਥਿਤ ਪੈਸਾ ਵੰਡਣ ਤੇ ਵੋਟਰ ਸੂਚੀਆਂ ਵਿਚੋਂ ਪੂਰਵਾਂਚਲੀ ਤੇ ਦਲਿਤ ਵੋਟਰਾਂ ਦੇ ਨਾਮ ਕੱਟਣ ਦਾ ਦਾਅਵਾ ਕੀਤਾ ਹੈ। ਉਧਰ ਭਾਜਪਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਕੇਜਰੀਵਾਲ ਵੱਲੋਂ ਭਾਗਵਤ ਨੂੰ ਲਿਖਿਆ ਪੱਤਰ ‘ਆਪ’ ਸੁਪਰੀਮੋ ਦੀ ‘ਸਿਆਸੀ ਨਿਰਾਸ਼ਾ’ ਤੇ ‘ਚੋਣਾਂ ਹਾਰਨ ਦੇ ਖੌਫ਼’ ਨੂੰ ਦਰਸਾਉਂਦਾ ਹੈ।

Advertisement

ਕਾਬਿਲੇਗੌਰ ਹੈ ਕਿ ਕੇਜਰੀਵਾਲ ਨੇ ਪੱਤਰ ਵਿਚ ਭਾਗਵਤ ਕੋਲੋਂ ਆਰਐੱਸਐੱਸ ਵੱਲੋਂ ਦਿੱਲੀ ਚੋਣਾਂ ਵਿਚ ਪ੍ਰਚਾਰ ਕੀਤੇ ਜਾਣ ਦੀਆਂ ਰਿਪੋਰਟਾਂ ਬਾਰੇ ਸਪਸ਼ਟੀਕਰਨ ਮੰਗਿਆ ਸੀ। ਕੇਜਰੀਵਾਲ ਨੇ ਪੱਤਰ ਵਿਚ ਕਿਹਾ, ‘‘ਅਜਿਹੀਆਂ ਮੀਡੀਆ ਰਿਪੋਰਟਾਂ ਹਨ ਕਿ ਆਰਐੱਸਐੱਸ ਦਿੱਲੀ ਚੋਣਾਂ ਵਿਚ ਭਾਜਪਾ ਲਈ ਵੋਟਾਂ ਮੰਗਣ ਵਾਸਤੇ ਪ੍ਰਚਾਰ ਕਰੇਗੀ। ਕੀ ਇਹ ਸੱਚ ਹੈ? ਉਂਝ ਇਸ ਤੋਂ ਪਹਿਲਾਂ ਦਿੱਲੀ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਕੀ ਆਰਐੱਸਐੱਸ ਭਾਜਪਾ ਵੱਲੋਂ ਕੀਤੇ ਗ਼ਲਤ ਕੰਮਾਂ ਦੀ ਤਾਈਦ ਕਰਦੀ ਹੈ।’’ ‘ਆਪ’ ਕਨਵੀਨਰ ਨੇ 30 ਦਸੰਬਰ ਨੂੰ ਲਿਖੇ ਪੱਤਰ ਵਿਚ ਹੋਰ ਵੀ ਕਈ ਸਵਾਲ ਕੀਤੇ ਹਨ। ਕੇਜਰੀਵਾਲ ਵੱਲੋਂ ਆਰਐੱਸਐੱਸ ਮੁਖੀ ਨੂੰ ਹਾਲੀਆ ਮਹੀਨਿਆਂ ਵਿਚ ਲਿਖਿਆ ਇਹ ਦੂਜਾ ਪੱਤਰ ਹੈ। ਸਤੰਬਰ ਮਹੀਨੇ ਲਿਖੇ ਪਿਛਲੇ ਪੱਤਰ ਵਿਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਪਾਰਟੀ ਵੱਲੋਂ ਕੀਤੀ ਜਾ ਰਹੀ ਸਿਆਸਤ ਉੱਤੇ ਸਵਾਲ ਉਠਾਏ ਸਨ।

ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸੱਚਦੇਵਾ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੂੰ ਲਿਖਿਆ ਪੱਤਰ ਦਿਖਾਉਂਦੇ ਹੋਏ। ਫੋਟੋ: ਪੀਟੀਆਈ

ਉਧਰ ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸੱਚਦੇਵਾ ਨੇ ‘ਆਪ’ ਸੁਪਰੀਮੋ ਨੂੰ ਇਕ ਪੱਤਰ ਲਿਖ ਕੇ ਪਲਟਵਾਰ ਕੀਤਾ ਹੈ। ਸੱਚਦੇਵਾ ਨੇ ਕਿਹਾ ਕਿ ਕੇਜਰੀਵਾਲ ‘ਨਾਟਕ ਕਰ ਰਹੇ ਹਨ ਕਿਉਂਕਿ ਦਿੱਲੀ ਦੇ ਲੋਕ ਉਨ੍ਹਾਂ ਵੱਲੋਂ ਬੋਲੇ ਝੂਠ, ਮੌਕਾਪ੍ਰਸਤੀ ਅਤੇ ਵਿਕਾਸ ਤੇ ਵੱਡੇ ਸੁਧਾਰਾਂ ਸਬੰਧੀ ਉਨ੍ਹਾਂ ਦੀਆਂ ਆਸਾਂ ਨੂੰ ਪੂਰਾ ਕਰਨ ਦੀ ਨਾਕਾਮੀ ਬਾਰੇ ਜਵਾਬ ਮੰਗ ਰਹੇ ਹਨ।’ -ਪੀਟੀਆਈ

Advertisement