ਜੇਲ੍ਹ ’ਚ ਜਾਣਬੁੱਝ ਕੇ ਘਟ ਕੈਲੋਰੀ ਲੈ ਰਹੇ ਨੇ ਕੇਜਰੀਵਾਲ: ਉਪ ਰਾਜਪਾਲ
                    ਨਵੀਂ ਦਿੱਲੀ, 20 ਜੁਲਾਈ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦੋਸ਼ ਲਾਇਆ ਹੈ ਕਿ ਜੁਡੀਸ਼ਲ ਹਿਰਾਸਤ ਤਹਿਤ ਤਿਹਾੜ ਜੇਲ੍ਹ ’ਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਢੁੱਕਵੀਂ ਖੁਰਾਕ ਅਤੇ ਦਵਾਈਆਂ ਸ਼ਾਇਦ ਜਾਣਬੁੱਝ ਕੇ ਨਹੀਂ ਲੈ ਰਹੇ ਹਨ। ਉਪ ਰਾਜਪਾਲ ਨੇ...
                
        
        
    
                 Advertisement 
                
 
            
        ਨਵੀਂ ਦਿੱਲੀ, 20 ਜੁਲਾਈ
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦੋਸ਼ ਲਾਇਆ ਹੈ ਕਿ ਜੁਡੀਸ਼ਲ ਹਿਰਾਸਤ ਤਹਿਤ ਤਿਹਾੜ ਜੇਲ੍ਹ ’ਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਢੁੱਕਵੀਂ ਖੁਰਾਕ ਅਤੇ ਦਵਾਈਆਂ ਸ਼ਾਇਦ ਜਾਣਬੁੱਝ ਕੇ ਨਹੀਂ ਲੈ ਰਹੇ ਹਨ। ਉਪ ਰਾਜਪਾਲ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਲਿਖੇ ਪੱਤਰ ’ਚ ਕੇਜਰੀਵਾਲ ਦੀ ਸਿਹਤ ਬਾਰੇ ਜੇਲ੍ਹ ਅਧਿਕਾਰੀ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਵੱਲੋਂ ਜਾਣਬੁੱਝ ਕੇ ਘਟ ਕੈਲੋਰੀ ਲਏ ਜਾਣ ਦੇ ਕਈ ਮਾਮਲੇ ਹਨ ਜਦਕਿ ਉਨ੍ਹਾਂ ਨੂੰ ਘਰ ਦਾ ਬਣਿਆ ਭੋਜਨ ਦਿੱਤਾ ਜਾ ਰਿਹਾ ਹੈ। ਇਸ ਮਾਮਲੇ ’ਚ ‘ਆਪ’ ਨੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। -ਪੀਟੀਆਈ
                 Advertisement 
                
 
            
        
                 Advertisement 
                
 
            
         
 
             
            