ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੇਜਰੀਵਾਲ ਸਰਕਾਰ ਵੱਲੋਂ ਮੁਹੱਲਾ ਬੱਸ ਸੇਵਾ ਦਾ ਟਰਾਇਲ ਸ਼ੁਰੂ

ਪੱਤਰ ਪ੍ਰੇਰਕ ਨਵੀਂ ਦਿੱਲੀ, 15 ਜੁਲਾਈ ਦਿੱਲੀ ਵਿੱਚ ਆਖਰੀ ਮੀਲ ਸੰਪਰਕ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਚੁੱਕਦੇ ਹੋਏ, ਕੇਜਰੀਵਾਲ ਸਰਕਾਰ ਨੇ ਅੱਜ ਤੋਂ ਮੁਹੱਲਾ ਬੱਸ ਸੇਵਾਵਾਂ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਅੱਜ ਤੋਂ ਸ਼ੁਰੂ ਹੋਣ ਵਾਲੀ...
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 15 ਜੁਲਾਈ

Advertisement

ਦਿੱਲੀ ਵਿੱਚ ਆਖਰੀ ਮੀਲ ਸੰਪਰਕ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਚੁੱਕਦੇ ਹੋਏ, ਕੇਜਰੀਵਾਲ ਸਰਕਾਰ ਨੇ ਅੱਜ ਤੋਂ ਮੁਹੱਲਾ ਬੱਸ ਸੇਵਾਵਾਂ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਅੱਜ ਤੋਂ ਸ਼ੁਰੂ ਹੋਣ ਵਾਲੀ ਇਹ ਟਰਾਇਲ 7 ਦਿਨਾਂ ਤੱਕ ਚੱਲੇਗਾ ਅਤੇ ਫਿਲਹਾਲ ਦੋ ਰੂਟਾਂ ’ਤੇ ਚੱਲੇਗਾ। ਇਹ ਰਸਤੇ ਹਨ ਐਨਕਲੇਵ ਪੁਸਤਾ ਤੋਂ ਮਜਲਿਸ ਪਾਰਕ ਮੈਟਰੋ ਸਟੇਸ਼ਨ ਅਤੇ ਅਕਸ਼ਰਧਾਮ ਮੈਟਰੋ ਸਟੇਸ਼ਨ ਤੋਂ ਮਯੂਰ ਵਿਹਾਰ ਫੇਜ਼-III ਪੇਪਰ ਮਾਰਕੀਟ। ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਇਸ ਵੇਲੇ ਦੋ ਰੂਟਾਂ ’ਤੇ ਟ੍ਰਾਇਲ ਦੌਰਾਨ ਆਉਣ ਵਾਲੇ ਤਜਰਬਿਆਂ ਦਾ ਆਧਾਰ ਸਹੂਲਤ ਬਿਹਤਰ ਕਰਨ ਲਈ ਬਣੇਗਾ। ਉਨ੍ਹਾਂ ਕਿਹਾ ਕਿ ਮੁਹੱਲਾ ਬੱਸਾਂ ਦਾ ਕਿਰਾਇਆ ਦਿੱਲੀ ਸਰਕਾਰ ਦੀਆਂ ਆਮ 12 ਮੀਟਰ ਏਸੀ ਬੱਸਾਂ ਦੇ ਬਰਾਬਰ ਹੈ ਤੇ ਗੁਲਾਬੀ ਪਾਸ ਜਾਇਜ਼ ਹੋਵੇਗਾ।

Advertisement