ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਸਟਿਸ ਸੂਰਿਆ ਕਾਂਤ ਭਾਰਤ ਦੇ ਚੀਫ ਜਸਟਿਸ ਨਿਯੁਕਤ

24 ਨਵੰਬਰ ਨੂੰ ਅਹੁਦਾ ਸੰਭਾਲਣਗੇ
ਜਸਟਿਸ ਸੂਰਿਆ ਕਾਂਤ ਦੀ ਫਾਈਲ ਫੋਟੋ।
Advertisement

Justice Surya Kant appointed next Chief Justice of India ਜਸਟਿਸ ਸੂਰਿਆ ਕਾਂਤ ਨੂੰ ਅੱਜ ਭਾਰਤ ਦੇ 53ਵੇਂ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਸੀ ਅਤੇ ਉਹ 24 ਨਵੰਬਰ ਨੂੰ ਅਹੁਦਾ ਸੰਭਾਲਣਗੇ। ਇਸ ਨਿਯੁਕਤੀ ਦਾ ਐਲਾਨ ਕੇਂਦਰੀ ਕਾਨੂੰਨ ਮੰਤਰਾਲੇ ਦੇ ਨਿਆਂ ਵਿਭਾਗ ਨੇ ਕਰਦਿਆਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਜਸਟਿਸ ਸੂਰਿਆ ਕਾਂਤ ਜਸਟਿਸ ਬੀ ਆਰ ਗਵੱਈ ਦੀ ਥਾਂ ਲੈਣਗੇ ਜੋ 23 ਨਵੰਬਰ ਨੂੰ ਅਹੁਦਾ ਛੱਡ ਰਹੇ ਹਨ। ਸੂਰਿਆ ਕਾਂਤ ਲਗਪਗ 15 ਮਹੀਨਿਆਂ ਲਈ ਸੀਜੇਆਈ ਰਹਿਣਗੇ ਅਤੇ 9 ਫਰਵਰੀ, 2027 ਨੂੰ 65 ਸਾਲ ਦੀ ਉਮਰ ਪੂਰੀ ਕਰਨ ’ਤੇ ਅਹੁਦਾ ਛੱਡ ਦੇਣਗੇ। ਇਸ ਸਬੰਧੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ X ’ਤੇ ਪੋਸਟ ਪਾ ਕੇ ਸ਼ੁਭਕਾਮਨਾਵਾਂ ਦਿੱਤੀਆਂ। ਜਸਟਿਸ ਕਾਂਤ ਦਾ ਜਨਮ 10 ਫਰਵਰੀ, 1962 ਨੂੰ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਇੱਕ ਮੱਧ ਵਰਗੀ ਪਰਿਵਾਰ ਵਿੱਚ ਹੋਇਆ ਸੀ ਤੇ ਉਹ 24 ਮਈ, 2019 ਨੂੰ ਸੁਪਰੀਮ ਕੋਰਟ ਦੇ ਜੱਜ ਬਣੇ ਸਨ।

Advertisement

ਪੀਟੀਆਈ

Advertisement
Tags :
Chief Justice of indiaJustice Surya Kantsupreme court
Show comments