ਸੰਸਦ ਖੇਡਾਂ ’ਚ ਜੂਡੋ, ਸ਼ੂਟਿੰਗ ਤੇ ਤੀਰਅੰਦਾਜ਼ੀ ਮੁਕਾਬਲੇ
ਵਿਧਾਨ ਸਭਾ ਪੱਧਰੀ ਮੁਕਾਬਲਿਆਂ ਸੰਸਦ ਖੇਡ ਮਹੋਤਸਵ ਦੇ ਦੂਜੇ ਪੜਾਅ ਦੇ ਆਖਰੀ ਦਿਨ ਜੂਡੋ ਮੁਕਾਬਲੇ ਦਰੋਣਾਚਾਰੀਆ ਸਟੇਡੀਅਮ ਦੇ ਜੂਡੋ ਹਾਲ ਵਿਚ ਕਰਵਾਏ ਗਏ ਜਦਕਿ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਤੀਰਅੰਦਾਜ਼ੀ ਮੁਕਾਬਲੇ ਹੋਏ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਕੰਵਲਜੀਤ ਕੌਰ ਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਤੇ ਜੇਤੂਆਂ ਨੂੰ ਸਨਮਾਨਿਤ ਕੀਤਾ। ਉਨਾਂ ਕਿਹਾ ਕਿ ਅੱਜ ਦੇ ਜੇਤ ਲੋਕ ਸਭਾ ਪੱਧਰੀ ਮੁਕਾਬਲਿਆਂ ਵਿਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ। ਸ਼ੂਟਿੰਗ ਅਕੈਡਮੀ ਵਿਚ ਸ਼ੂਟਿੰਗ ਮੁਕਾਬਲੇ ਕਰਾਏ ਗਏ ਜਿਥੇ ਮੁੱਖ ਮਹਿਮਾਨ ਸਦਰ ਥਾਣੇ ਦੇ ਐੱਸ ਐੱਚ ਓ ਜਗਦੀਸ਼ ਤਮਾਕ ਨੇ ਖਿਡਾਰੀਆਂ ਨੂੰ ਖੇਡਾਂ ਵਿਚ ਅਨੁਸ਼ਾਸ਼ਨ ਤੇ ਲਗਾਤਾਰ ਅਭਿਆਸ ਦੀ ਮਹੱਤਤਾ ਬਾਰੇ ਦੱਸਿਆ। ਅੱਜ ਦੇ ਸ਼ੂਟਿੰਗ ਪਿਸਟਲ ਦੇ ਮਹਿਲਾ ਵਰਗ ਵਿਚ ਦੀਕਸ਼ਿਤਾ ਤੇ ਪੁਰਸ਼ ਵਰਗ ਵਿਚ ਯਸ਼ਮੀਤ ਨੇ ਪਹਿਲਾ, ਰਾਈਫਲ ਮਹਿਲਾ ਵਰਗ ਵਿਚ ਅਰਪਨ ਕੌਰ ਤੇ ਪੁਰਸ਼ ਵਰਗ ਵਿਚ ਮਨਸਾਦਿਕ ਪਹਿਲਾ ਸਥਾਨ ਹਾਸਲ ਕੀਤਾ। ਰਾਈਫਲ ਅਪਾਹਜ ਸ਼੍ਰੇਣੀ ਵਿਚ ਰੀਨਾ ਰਾਣੀ ਅੱਵਲ ਰਹੀ। ਤੀਰਅੰਦਾਜ਼ੀ ਰੀਕਰਵ ਪੁਰਸ਼ ਵਰਗ ਵਿਜੈ, ਕੰਪਾਊਂਡ ਪੁਰਸ਼ ਵਰਗ ਵਿਚ ਸ਼ਾਂਤਨੂੰ ਅੱਵਲ ਰਹੇ। ਰੀਕਰਵ ਮਹਿਲਾ ਵਰਗ ਵਿਚ ਸ਼ਿਵਾਨੀ, ਕੰਪਾਊਂਡ ਮਹਿਲਾ ਵਰਗ ਵਿਚ ਮਹਿਕ ਅਤੇ ਭਾਰਤੀ ਰਾਊਂਡ ਮਹਿਲਾ ਵਰਗ ਵਿਚ ਅੰਜਲੀ ਨੇ ਪਹਿਲਾ ਸਥਾਨ ਹਾਸਲ ਕੀਤਾ। ਜੂਡੋ ਮੁਕਾਬਲਿਆਂ ਵਿਚ ਮਹਿਲਾ ਵਰਗ ਵਿਚ ਪ੍ਰਿਆ, ਰੇਖਾ ਰਾਣੀ,ਆਯੂਸ਼ੀ, ਅਨਮੋਲਦੀਪ, ਪ੍ਰੀਤੀ, ਭੂਮਿਕਾ, ਪਾਇਲ, ਸੰਯੋਗਿਤਾ ਤੇ ਪਲਕ ਨੇ ਆਪੋ-ਆਪਣੇ ਭਾਰ ਵਰਗ ’ਚ ਪਹਿਲਾ ਜਦਕਿ ਪੁਰਸ਼ਾਂ ਦੇ ਜੂਡੋ ਵਰਗ ’ਚ ਸ਼ਿਵ ਕੁਮਾਰ, ਚਰਨਦੀਪ, ਆਰੁਸ਼, ਆਕਾਸ਼, ਸਹਿਰੋਜ, ਉਦਿਤ, ਅਵਜੋਤ, ਦੀਪਕ ਤੇ ਮਨਵਿੰਦਰ ਨੇ ਪਹਿਲਾ ਸਥਾਨ ਹਾਸਲ ਕੀਤਾ।
