ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੇਐੱਨਯੂ: ਅੰਦਰੂਨੀ ਕਮੇਟੀ (ਆਈਸੀ) ਚੋਣਾਂ ਦੇ ਨਤੀਜਿਆਂ ਦਾ ਐਲਾਨ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਡੀਨ ਆਫ਼ ਸਟੂਡੈਂਟਸ ਦਫ਼ਤਰ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ ’ਤੇ 2025-26 ਲਈ ਅੰਦਰੂਨੀ ਕਮੇਟੀ (ਆਈਸੀ) ਚੋਣਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਅੰਡਰਗ੍ਰੈਜੁਏਟ, ਪੋਸਟ ਗ੍ਰੈਜੂਏਟ ਅਤੇ ਪੀਐੱਚਡੀ ਸਟ੍ਰੀਮ ਵਿੱਚੋਂ ਤਿੰਨ ਪ੍ਰਤੀਨਿਧ ਚੁਣੇ ਗਏ...
ਜਵਾਹਰਲਾਲ ਨਹਿਰੂ ਯੂਨੀਵਰਸਿਟੀ। ਫਾਈਲ ਫੋਟੋ
Advertisement
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਡੀਨ ਆਫ਼ ਸਟੂਡੈਂਟਸ ਦਫ਼ਤਰ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ ’ਤੇ 2025-26 ਲਈ ਅੰਦਰੂਨੀ ਕਮੇਟੀ (ਆਈਸੀ) ਚੋਣਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਅੰਡਰਗ੍ਰੈਜੁਏਟ, ਪੋਸਟ ਗ੍ਰੈਜੂਏਟ ਅਤੇ ਪੀਐੱਚਡੀ ਸਟ੍ਰੀਮ ਵਿੱਚੋਂ ਤਿੰਨ ਪ੍ਰਤੀਨਿਧ ਚੁਣੇ ਗਏ ਹਨ। ਡੀਨ ਆਫ਼ ਸਟੂਡੈਂਟਸ ਮਨੂਰਾਧਾ ਚੌਧਰੀ ਨੇ ਦੱਸਿਆ ਕਿ ਅੰਡਰਗ੍ਰੈਜੁਏਟ (ਯੂਜੀ) ਸ਼੍ਰੇਣੀ ਤੋਂ ਗਰਵਿਤਾ ਗਾਂਧੀ, ਪੋਸਟ ਗ੍ਰੈਜੂਏਟ (ਪੀਜੀ) ਸ਼੍ਰੇਣੀ ਤੋਂ ਸ਼ਰੂਤੀ ਵਰਮਾ ਅਤੇ ਪੀਐੱਚਡੀ ਸ਼੍ਰੇਣੀ ਤੋਂ ਪਰਣ ਅਮਿਤਾਬ ਨੂੰ ਵਿਦਿਆਰਥੀ ਪ੍ਰਤੀਨਿਧੀ ਵਜੋਂ ਚੁਣਿਆ ਗਿਆ ਹੈ। ਇਹ ਤਿੰਨੋਂ ਵਿਦਿਆਰਥੀ ਹੁਣ ਯੂਨੀਵਰਸਿਟੀ ਦੀ ਅੰਦਰੂਨੀ ਕਮੇਟੀ ਵਿੱਚ ਆਪਣੇ-ਆਪਣੇ ਵਰਗਾਂ ਦੀ ਨੁਮਾਇੰਦਗੀ ਕਰਨਗੇ।
ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਕੀਤੀ ਗਈ ਅਤੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਉਨ੍ਹਾਂ ਦੇ ਨਾਂ ਸਾਰੇ ਸਬੰਧਤ ਅਧਿਕਾਰੀਆਂ ਅਤੇ ਵਿਭਾਗਾਂ ਨੂੰ ਭੇਜੇ ਗਏ ਹਨ। ਇਸ ਸੂਚੀ ਦੀ ਇੱਕ ਕਾਪੀ ਵਾਈਸ-ਚਾਂਸਲਰ, ਰੈਕਟਰ I ਅਤੇ II, ਪ੍ਰੀਜ਼ਾਈਡਿੰਗ ਅਫਸਰ, ਆਈਸੀ, ਰਜਿਸਟਰਾਰ, ਵਿੱਤ ਅਫਸਰ, ਸਕੂਲਾਂ ਦੇ ਡੀਨ, ਵਿਸ਼ੇਸ਼ ਕੇਂਦਰਾਂ ਦੇ ਚੇਅਰਪਰਸਨ, ਸੁਰੱਖਿਆ ਅਤੇ ਕਾਨੂੰਨੀ ਸੈੱਲਾਂ ਦੇ ਡਾਇਰੈਕਟਰ, ਚੀਫ਼ ਪ੍ਰੋਕਟਰ ਅਤੇ ਸੀਆਈਐਸ ਡਾਇਰੈਕਟਰ ਨੂੰ 'ਵਰਸਿਟੀ ਦੀ ਵੈੱਬਸਾਈਟ ਅਤੇ ਸਾਰੇ ਨੋਟਿਸ ਬੋਰਡਾਂ ’ਤੇ ਲਾਉਣ ਲਈ ਵੀ ਭੇਜੀ ਗਈ ਹੈ।
Advertisement
Show comments