ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਡੂਸੂ’ ਚੋਣਾਂ ਲਈ ਮੁੱਦੇ ਉਭਰੇ

18 ਸਤੰਬਰ ਨੂੰ ਪੈਣਗੀਆਂ ਵੋਟਾਂ
Advertisement

18 ਸਤੰਬਰ ਨੂੰ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਦੀਆਂ ਚੋਣਾਂ ਲਈ ਫੀਸਾਂ ਵਿੱਚ ਵਾਧਾ, ਹੋਸਟਲਾਂ ਦੀ ਘਾਟ, ਕੈਂਪਸ ਸੁਰੱਖਿਆ ਅਤੇ ਰਿਆਇਤੀ ਮੈਟਰੋ ਪਾਸਾਂ ਦੀ ਮੰਗ ਕੇਂਦਰੀ ਮੁੱਦਿਆਂ ਵਜੋਂ ਉਭਰੀ ਹੈ। ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਦੇ ਇੱਕ ਆਗੂ ਨੇ ਕਿਹਾ ਕਿ ਮੁੱਖ ਮੁੱਦੇ ਜਿਵੇਂ ਕਿ ਕਾਲਜ ਫੀਸਾਂ ਵਿੱਚ ਵਾਧਾ, ਹੋਸਟਲਾਂ ਦੀ ਘਾਟ, ਅਤੇ ਹੋ ਪ੍ਰੇਸ਼ਾਨੀ ਦੇ ਮਾਮਲੇ ਹਨ। ਵਿਦਿਆਰਥੀਆਂ ਲਈ ਰਿਆਇਤੀ ਬੱਸ ਅਤੇ ਮੈਟਰੋ ਪਾਸਾਂ ਦੀ ਮੰਗ ਵੀ ਉਭਰੀ ਹੈ। ਖੱਬੇ-ਪੱਖੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਅਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ, ਜੋ ਸਾਂਝੇ ਤੌਰ ’ਤੇ ਚੋਣਾਂ ਲੜ ਰਹੇ ਹਨ, ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਹੁਨਰ ਵਧਾਉਣ ਵਾਲੇ ਕੋਰਸਾਂ ਅਤੇ ਮੁੱਲ ਵਾਧੇ ਦੇ ਕੋਰਸਾਂ ਨੂੰ ਖਤਮ ਕਰਨਾ, ਸਾਰਿਆਂ ਲਈ ਮੈਟਰੋ ਪਾਸ ਅਤੇ ਹੋਸਟਲ ਯਕੀਨੀ ਬਣਾਉਣਾ, ਫੀਸਾਂ ਵਿੱਚ ਵਾਧੇ ਨੂੰ ਰੋਕਣਾ ਹੈ। ਐੱਸ.ਐੱਫ.ਆਈ. ਦੀ ਜਨਰਲ ਸਕੱਤਰ ਆਇਸ਼ੀ ਘੋਸ਼ ਨੇ ਉਮੀਦਵਾਰਾਂ ਲਈ ਬਾਂਡ ਦੀ ਜ਼ਰੂਰਤ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਦੀ ਲੋਕਤੰਤਰੀ ਭਾਵਨਾ ’ਤੇ ਹਮਲਾ ਹੈ। ਆਰ.ਐੱਸ.ਐੱਸ ਸਮਰਥਿਤ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ.ਬੀ.ਵੀ.ਪੀ.) ਦੇ ਸੂਬਾ ਸਕੱਤਰ ਸਾਰਥਕ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਤੋਂ ਸੁਝਾਅ ਇਕੱਠੇ ਕਰਨ ਲਈ ‘ਮੇਰਾ ਡੀਯੂ, ਮੇਰਾ ਮੈਨੀਫੈਸਟੋ’ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਡੀ.ਯੂ.ਐੱਸ.ਯੂ. ਚੋਣ ਵਿੱਚ ਬਹੁਕੋਣੇ ਮੁਕਾਬਲੇ ਦੀ ਉਮੀਦ ਹੈ। ਏ.ਬੀ.ਵੀ.ਪੀ. ਆਪਣੇ ਨੈੱਟਵਰਕ ’ਤੇ ਕੇਂਦ੍ਰਿਤ ਹੈ, ਐੱਨ.ਐੱਸ.ਯੂ.ਆਈ. ਪਿਛਲੇ ਸਾਲ ਦੀ ਵਾਪਸੀ ਤੋਂ ਬਾਅਦ ਇਕਜੁਟ ਹੋਣ ਦੀ ਕੋਸ਼ਿਸ਼ ਕਰ ਰਹੀ ਹੈ, ਅਤੇ ਖੱਬੇ ਪੱਖੀ ਗਠਜੋੜ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਉਠਾਉਂਦੇ ਹੋਏ ਆਪਣੇ ਆਪ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਵੀ ਕੋਸ਼ਿਸ਼ ਜਾਰੀ ਹੈ।

Advertisement
Advertisement
Show comments