ਬਿਹਾਰ ਕੈਬਨਿਟ ਲਈ ਜ਼ਬਰਦਸਤ ਲਾਬਿੰਗ, JD(U) ਤੇ BJP ਦੋਵੇਂ ਚਾਹੁੰਦੇ ਹਨ ਸਪੀਕਰ ਦਾ ਅਹੁਦਾ !
ਨਵੀਂ ਬਿਹਾਰ ਸਰਕਾਰ ਦੇ ਸਹੁੰ ਚੁੱਕ ਸਮਾਗਮ, ਜੋ ਕਿ 20 ਨਵੰਬਰ ਨੂੰ ਹੋਣ ਜਾ ਰਿਹਾ ਹੈ, ਤੋਂ ਪਹਿਲਾਂ NDA ਸਹਿਯੋਗੀ ਪਾਰਟੀਆਂ ਵਿੱਚ ਕੈਬਨਿਟ ਮੰਤਰੀਆਂ ਦੀ ਵੰਡ ਅਤੇ ਅਸੈਂਬਲੀ ਸਪੀਕਰ ਦੇ ਅਹੁਦੇ ਨੂੰ ਲੈ ਕੇ ਅਜੇ ਵੀ ਜ਼ੋਰਦਾਰ ਲਾਬਿੰਗ ਚੱਲ ਰਹੀ ਹੈ।
ਸੂਤਰਾਂ ਅਨੁਸਾਰ, ਅਸੈਂਬਲੀ ਸਪੀਕਰ ਦੇ ਅਹੁਦੇ ’ਤੇ ਸਹਿਮਤੀ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ, ਕਿਉਂਕਿ ਭਾਜਪਾ (BJP) ਅਤੇ ਜੇ.ਡੀ.ਯੂ. (JD(U)) ਦੋਵੇਂ ਹੀ ਇਸ ਅਹੁਦੇ ’ਤੇ ਆਪਣਾ ਦਾਅਵਾ ਪੇਸ਼ ਕਰ ਰਹੇ ਹਨ। ਪਿਛਲੀ ਅਸੈਂਬਲੀ ਵਿੱਚ, ਭਾਜਪਾ ਦੇ ਨੰਦ ਕਿਸ਼ੋਰ ਯਾਦਵ ਸਪੀਕਰ ਸਨ।
ਸੀਨੀਅਰ JD(U) ਅਤੇ BJP ਆਗੂ ਦਿੱਲੀ ਵਿੱਚ ਮੀਟਿੰਗਾਂ ਕਰ ਰਹੇ ਹਨ, ਜਿੱਥੇ ਸਪੀਕਰ ਦੇ ਅਹੁਦੇ ਤੋਂ ਇਲਾਵਾ ਮੁੱਖ ਮੰਤਰਾਲਿਆਂ ਦੀ ਵੰਡ ਵੀ ਮੁੱਖ ਏਜੰਡਾ ਹੈ। ਸੂਤਰਾਂ ਮੁਤਾਬਕ, ਸਪੀਕਰ ਅਹੁਦੇ ਲਈ JD(U) ਤੋਂ ਵਿਜੇ ਚੌਧਰੀ ਅਤੇ BJP ਤੋਂ ਪ੍ਰੇਮ ਕੁਮਾਰ ਸਭ ਤੋਂ ਅੱਗੇ ਹਨ। ਵੱਧ ਤੋਂ ਵੱਧ 16 ਮੰਤਰੀ। (ਪਿਛਲੀ ਕੈਬਨਿਟ ਦੇ ਮੁਕਾਬਲੇ ਨਵੇਂ ਚਿਹਰੇ ਆ ਸਕਦੇ ਹਨ)।
ਮੁੱਖ ਮੰਤਰੀ ਨਿਤੀਸ਼ ਕੁਮਾਰ ਸਮੇਤ 14 ਮੰਤਰੀ। JD(U) ਪਾਰਟੀ ਪਿਛਲੇ ਕੈਬਨਿਟ ਦੇ ਮੰਤਰੀਆਂ ਨੂੰ ਦੁਹਰਾਉਣ ਦੀ ਤਿਆਰੀ ਵਿੱਚ ਹੈ। JD(U) ਸੂਤਰਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਸੀਟਾਂ ਵਧਣ ਕਾਰਨ ਉਹ ਇਸ ਵਾਰ ਪਿਛਲੇ 12 ਮੰਤਰੀਆਂ ਦੇ ਮੁਕਾਬਲੇ ਵੱਧ ਨੁਮਾਇੰਦਗੀ ਚਾਹੁੰਦੇ ਹਨ।
ਉੱਥੇ ਹੀ ਜੇਕਰ ਛੋਟੇ ਅਹੁਦਿਆਂ ਦੀ ਗੱਲ ਕਰੀਏ ਤਾਂ ਚਿਰਾਗ ਪਾਸਵਾਨ ਦੀ LJP (RV): ਸੰਭਾਵਿਤ ਤੌਰ ’ਤੇ 3 ਮੰਤਰੀ ਅਹੁਦੇ। ਜੀਤਨ ਰਾਮ ਮਾਂਝੀ ਦੀ HAM-S: 1 ਮੰਤਰੀ ਅਹੁਦਾ। ਉਪੇਂਦਰ ਕੁਸ਼ਵਾਹਾ ਦੀ RLM: 1 ਮੰਤਰੀ ਅਹੁਦਾ ਮਿਲਣ ਦੀ ਸੰਭਾਵਨਾ ਹੈ।
ਸਹੁੰ ਚੁੱਕ ਸਮਾਗਮ ਇਤਿਹਾਸਕ ਗਾਂਧੀ ਮੈਦਾਨ ਵਿੱਚ ਹੋਵੇਗਾ। ਪਟਨਾ ਜ਼ਿਲ੍ਹਾ ਪ੍ਰਸ਼ਾਸਨ ਨੇ 20 ਨਵੰਬਰ ਤੱਕ ਗਾਂਧੀ ਮੈਦਾਨ ਵਿੱਚ ਆਮ ਲੋਕਾਂ ਦੇ ਦਾਖਲੇ ’ਤੇ ਪੂਰੀ ਪਾਬੰਦੀ ਲਗਾ ਦਿੱਤੀ ਹੈ। ਸੁਰੱਖਿਆ ਦੇ ਵੱਡੇ ਪ੍ਰਬੰਧ ਕੀਤੇ ਗਏ ਹਨ, ਕਿਉਂਕਿ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਕਈ ਵੱਡੇ NDA ਆਗੂ, ਜਿਵੇਂ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਦੇ ਸ਼ਾਮਲ ਹੋਣ ਦੀ ਉਮੀਦ ਹੈ।
