ਇੰਡੀਗੋ ਸੰਕਟ: ਚਾਰ ਮੁੱਖ ਹਵਾਈ ਅੱਡਿਆਂ ਤੋਂ 400 ਤੋਂ ਵੱਧ ਉਡਾਣਾਂ ਰੱਦ
ਇੰਡੀਗੋ ਨੇ ਸ਼ਨਿਚਰਵਾਰ ਨੂੰ ਚਾਰ ਮੁੱਖ ਹਵਾਈ ਅੱਡਿਆਂ ਤੋਂ 400 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਸੂਤਰਾਂ ਨੇ ਦੱਸਿਆ ਕਿ ਅਦਾਲਤ ਵਲੋਂ ਨਿਰਧਾਰਤ ਨਵੇਂ ਫਲਾਈਟ ਡਿਊਟੀ ਨੇਮ ਅਤੇ ਆਰਾਮ ਦੀ ਮਿਆਦ ਦੇ ਨਿਯਮ ਨਿਰਧਾਰਤ ਕਰ ਦਿੱਤੇ ਗਏ ਸਨ ਪਰ ਸੰਕਟ ਦੇ ਮੱਦੇਨਜ਼ਰ ਇਸ ਦੇ ਦੂਜੇ ਪੜਾਅ ਵਿੱਚ ਹਵਾਈ ਉਡਾਣ ਕੰਪਨੀਆਂ ਨੂੰ ਕੁਝ ਰਾਹਤ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਬੰਗਲੁਰੂ ਹਵਾਈ ਅੱਡੇ ’ਤੇ 124 ਉਡਾਣਾਂ, ਮੁੰਬਈ ਹਵਾਈ ਅੱਡੇ ’ਤੇ 109 ਉਡਾਣਾਂ, ਦਿੱਲੀ ਹਵਾਈ ਅੱਡੇ ’ਤੇ 106 ਉਡਾਣਾਂ ਤੇ ਹੈਦਰਾਬਾਦ ਹਵਾਈ ਅੱਡੇ ’ਤੇ 66 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਸ ਤੋਂ ਇਕ ਦਿਨ ਪਹਿਲਾਂ ਇੰਡੀਗੋ ਨੇ ਵੱਖ ਵੱਖ ਹਵਾਈ ਅੱਡਿਆਂ ਤੋਂ 1,000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਇੰਡੀਗੋ ਦੇ ਸੀਈਓ ਪੀਟਰ ਐਲਬਰਸ ਨੇ ਵੀਡੀਓ ਸੰਦੇਸ਼ ਜਾਰੀ ਕਰ ਕੇ ਯਾਤਰੀਆਂ ਨੂੰ ਹੋਈ ਵੱਡੀ ਅਸੁਵਿਧਾ ਲਈ ਮੁਆਫੀ ਮੰਗੀ ਸੀ।
ਇੰਡੀਗੋ ਏਅਰਲਾਈਨ ਦਾ ਸੰਕਟ ਅੱਜ ਸ਼ਨਿਚਰਵਾਰ ਨੂੰ ਘੱਟ ਨਹੀਂ ਹੋਇਆ। ਅੱਜ ਦੇਸ਼ ਭਰ ਦੇ ਕਈ ਹਵਾਈ ਅੱਡਿਆਂ ’ਤੇ ਇੰਡੀਗੋ ਦੀਆਂ ਵੱਡੀ ਗਿਣਤੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਕਾਰਨ ਹਜ਼ਾਰਾਂ ਯਾਤਰੀ ਦਿੱਲੀ, ਮੁੰਬਈ, ਗੁਹਾਟੀ ਅਤੇ ਹੈਦਰਾਬਾਦ ਦੇ ਹਵਾਈ ਅੱਡਿਆਂ ’ਤੇ ਫਸ ਗਏ ਹਨ।
ਪ੍ਰਭਾਵਿਤ ਰਿਹਾ।
ਦਿੱਲੀ ਹਵਾਈ ਅੱਡੇ ’ਤੇ ਅੱਜ ਸਭ ਤੋਂ ਵੱਧ 106 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇੰਡੀਗੋ ਦੀਆਂ 54 ਜਾਣ ਵਾਲੀਆਂ ਅਤੇ 52 ਆਉਣ ਵਾਲੀਆਂ ਉਡਾਣਾਂ ਸ਼ਨਿਚਰਵਾਰ ਸਵੇਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।
ਹੈ
ਇਸ ਦੌਰਾਨ ਅਸਾਮ ਦੇ ਲੋਕਪ੍ਰਿਯਾ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਣਾਂ ਅਚਾਨਕ ਬੰਦ ਹੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਯਾਤਰੀ ਘੰਟਿਆਂ ਤੱਕ ਇੰਤਜ਼ਾਰ ਕਰਦੇ ਰਹੇ।
ਆਪਣੇ ਪਰਿਵਾਰ ਨਾਲ ਯਾਤਰਾ ਕਰ ਰਹੇ ਇੱਕ ਭਾਰਤੀ ਫੌਜ ਦੇ ਜਵਾਨ ਨੇ ਕਿਹਾ ਕਿ ਉਨ੍ਹਾਂ ਨੂੰ ਅਚਾਨਕ ਰੋਕ ਦਿੱਤਾ ਗਿਆ। ਉਸ ਨੇ ਕਿਹਾ, ‘ਮੈਨੂੰ ਕੱਲ੍ਹ ਰਾਤ ਤੱਕ ਕੋਈ ਸੂਚਨਾ ਨਹੀਂ ਮਿਲੀ। ਇਸ ਲਈ, ਮੈਂ ਆਪਣੇ ਬੱਚਿਆਂ ਅਤੇ ਪਰਿਵਾਰ ਨਾਲ ਇੱਥੇ ਪਹੁੰਚ ਗਿਆ। ਅਸੀਂ ਸਿਲਚਰ ਜਾ ਰਹੇ ਸੀ ਪਰ ਇੱਥੇ ਪਹੁੰਚਣ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਮੇਰੀ ਇੰਡੀਗੋ ਫਲਾਈਟ ਰੱਦ ਕਰ ਦਿੱਤੀ ਗਈ ਹੈ।
ਇੱਕ ਹੋਰ ਯਾਤਰੀ ਸੁਖਚੈਨ ਨੇ ਕਿਹਾ ਕਿ ਉਸ ਦੀ ਇੰਡੀਗੋ ਫਲਾਈਟ ਪਹਿਲਾਂ ਹੀ ਰੱਦ ਕਰ ਦਿੱਤੀ ਗਈ ਸੀ। ਉਸ ਦੀ 5 ਦਸੰਬਰ ਨੂੰ ਸ਼ਾਮ 6.30 ਵਜੇ ਦੀ ਫਲਾਈਟ ਸੀ ਜਿਸ ਨੂੰ ਸ਼ਨਿਚਰਵਾਰ ਸਵੇਰੇ 11 ਵਜੇ ਲਈ ਮੁੜ ਸ਼ਡਿਊਲ ਕੀਤਾ ਗਿਆ।
ਉਸ ਨੇ ਕਿਹਾ, ‘ਮੇਰੀ ਇੰਡੀਗੋ ਫਲਾਈਟ ਜੋ ਕੱਲ੍ਹ ਸ਼ਾਮ 6.30 ਵਜੇ ਲਈ ਨਿਰਧਾਰਤ ਸੀ, ਰੱਦ ਕਰ ਦਿੱਤੀ ਗਈ ਸੀ। ਉਨ੍ਹਾਂ ਨੇ ਇਸ ਨੂੰ ਅੱਜ ਸਵੇਰੇ 11 ਵਜੇ ਲਈ ਮੁੜ ਸ਼ਡਿਊਲ ਕੀਤਾ ਪਰ ਉਸ ਨੂੰ ਵੀ ਹੁਣ ਰੱਦ ਕਰ ਦਿੱਤਾ ਗਿਆ ਹੈ।’
ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਵਿਚ ਵੱਡਾ ਭੀੜ ਭੜੱਕਾ ਲਗ ਗਿਆ। ਇਸ ਦੌਰਾਨ ਹਵਾਈ ਅੱਡੇ ਦੇ ਬਾਹਰ ਵੀ ਲੰਬੀਆਂ ਕਤਾਰਾਂ ਲੱਗ ਗਈਆਂ। ਏਐੱਨਆਈ
