DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਡੀਗੋ ਦੀਆਂ ਦਿੱਲੀ, ਮੁੰਬਈ, ਹੈਦਰਾਬਾਦ, ਪੁਣੇ ਤੋਂ ਸਵਾ ਦੋ ਸੌ ਉਡਾਣਾਂ ਰੱਦ

ਵੱਡੀ ਗਿਣਤੀ ਯਾਤਰੀ ਹਵਾੲੀ ਅੱਡਿਆਂ ’ਤੇ ਫਸੇ; ਮੁੰਬੲੀ ਹਵਾੲੀ ਅੱਡੇ ਦੇ ਬਾਹਰ ਵੀ ਲੰਬੀਆਂ ਕਤਾਰਾਂ

  • fb
  • twitter
  • whatsapp
  • whatsapp
Advertisement

ਇੰਡੀਗੋ ਏਅਰਲਾਈਨ ਦਾ ਸੰਕਟ ਅੱਜ ਸ਼ਨਿਚਰਵਾਰ ਨੂੰ ਘੱਟ ਨਹੀਂ ਹੋਇਆ। ਅੱਜ ਦੇਸ਼ ਭਰ ਦੇ ਕਈ ਹਵਾਈ ਅੱਡਿਆਂ ’ਤੇ ਇੰਡੀਗੋ ਦੀਆਂ ਵੱਡੀ ਗਿਣਤੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਕਾਰਨ ਹਜ਼ਾਰਾਂ ਯਾਤਰੀ ਦਿੱਲੀ, ਮੁੰਬਈ, ਗੁਹਾਟੀ ਅਤੇ ਹੈਦਰਾਬਾਦ ਦੇ ਹਵਾਈ ਅੱਡਿਆਂ ’ਤੇ ਫਸ ਗਏ ਹਨ।

ਪ੍ਰਭਾਵਿਤ ਰਿਹਾ।

Advertisement

ਦਿੱਲੀ ਹਵਾਈ ਅੱਡੇ ’ਤੇ ਅੱਜ ਸਭ ਤੋਂ ਵੱਧ 106 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇੰਡੀਗੋ ਦੀਆਂ 54 ਜਾਣ ਵਾਲੀਆਂ ਅਤੇ 52 ਆਉਣ ਵਾਲੀਆਂ ਉਡਾਣਾਂ ਸ਼ਨਿਚਰਵਾਰ ਸਵੇਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਮੁੰਬਈ ਤੋਂ 109 ਉਡਾਣਾਂ ਰੱਦ ਕੀਤੀਆਂ ਗਈਆਂ ਹਨ।

Advertisement

ਹੈਦਰਾਬਾਦ ਹਵਾਈ ਅੱਡਾ GMR ਨੇ ਪੁਸ਼ਟੀ ਕੀਤੀ ਕਿ ਇੰਡੀਗੋ ਨੇ ਸ਼ਨਿਚਰਵਾਰ ਲਈ 69 ਉਡਾਣਾਂ ਰੱਦ ਕਰਨ ਦੀ ਯੋਜਨਾ ਬਣਾਈ ਹੈ। ਇਸ ਵਿੱਚ 26 ਆਉਣ ਵਾਲੀਆਂ ਅਤੇ 43 ਜਾਣ ਵਾਲੀਆਂ ਉਡਾਣਾਂ ਸ਼ਾਮਲ ਹਨ।

ਇਸ ਦੌਰਾਨ ਅਸਾਮ ਦੇ ਲੋਕਪ੍ਰਿਯਾ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਣਾਂ ਅਚਾਨਕ ਬੰਦ ਹੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਯਾਤਰੀ ਘੰਟਿਆਂ ਤੱਕ ਇੰਤਜ਼ਾਰ ਕਰਦੇ ਰਹੇ।

**EDS: SCREENGRAB VIA PTI VIDEOS** Chennai: Passengers at an IndiGo airline's counter at the airport, in Chennai, Tamil Nadu, Saturday, Dec. 6, 2025. Air travel across India remained in chaos on Friday as IndiGo, the country's largest airline, scrapped several hundred flights, leaving thousands of passengers stranded for several hours at a stretch with little clarity on alternatives. (PTI Photo) (PTI12_06_2025_000034B)

ਆਪਣੇ ਪਰਿਵਾਰ ਨਾਲ ਯਾਤਰਾ ਕਰ ਰਹੇ ਇੱਕ ਭਾਰਤੀ ਫੌਜ ਦੇ ਜਵਾਨ ਨੇ ਕਿਹਾ ਕਿ ਉਨ੍ਹਾਂ ਨੂੰ ਅਚਾਨਕ ਰੋਕ ਦਿੱਤਾ ਗਿਆ। ਉਸ ਨੇ ਕਿਹਾ, ‘ਮੈਨੂੰ ਕੱਲ੍ਹ ਰਾਤ ਤੱਕ ਕੋਈ ਸੂਚਨਾ ਨਹੀਂ ਮਿਲੀ। ਇਸ ਲਈ, ਮੈਂ ਆਪਣੇ ਬੱਚਿਆਂ ਅਤੇ ਪਰਿਵਾਰ ਨਾਲ ਇੱਥੇ ਪਹੁੰਚ ਗਿਆ। ਅਸੀਂ ਸਿਲਚਰ ਜਾ ਰਹੇ ਸੀ ਪਰ ਇੱਥੇ ਪਹੁੰਚਣ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਮੇਰੀ ਇੰਡੀਗੋ ਫਲਾਈਟ ਰੱਦ ਕਰ ਦਿੱਤੀ ਗਈ ਹੈ।

ਇੱਕ ਹੋਰ ਯਾਤਰੀ ਸੁਖਚੈਨ ਨੇ ਕਿਹਾ ਕਿ ਉਸ ਦੀ ਇੰਡੀਗੋ ਫਲਾਈਟ ਪਹਿਲਾਂ ਹੀ ਰੱਦ ਕਰ ਦਿੱਤੀ ਗਈ ਸੀ। ਉਸ ਦੀ 5 ਦਸੰਬਰ ਨੂੰ ਸ਼ਾਮ 6.30 ਵਜੇ ਦੀ ਫਲਾਈਟ ਸੀ ਜਿਸ ਨੂੰ ਸ਼ਨਿਚਰਵਾਰ ਸਵੇਰੇ 11 ਵਜੇ ਲਈ ਮੁੜ ਸ਼ਡਿਊਲ ਕੀਤਾ ਗਿਆ।

ਉਸ ਨੇ ਕਿਹਾ, ‘ਮੇਰੀ ਇੰਡੀਗੋ ਫਲਾਈਟ ਜੋ ਕੱਲ੍ਹ ਸ਼ਾਮ 6.30 ਵਜੇ ਲਈ ਨਿਰਧਾਰਤ ਸੀ, ਰੱਦ ਕਰ ਦਿੱਤੀ ਗਈ ਸੀ। ਉਨ੍ਹਾਂ ਨੇ ਇਸ ਨੂੰ ਅੱਜ ਸਵੇਰੇ 11 ਵਜੇ ਲਈ ਮੁੜ ਸ਼ਡਿਊਲ ਕੀਤਾ ਪਰ ਉਸ ਨੂੰ ਵੀ ਹੁਣ ਰੱਦ ਕਰ ਦਿੱਤਾ ਗਿਆ ਹੈ।’

ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਵਿਚ ਵੱਡਾ ਭੀੜ ਭੜੱਕਾ ਲਗ ਗਿਆ। ਇਸ ਦੌਰਾਨ ਹਵਾਈ ਅੱਡੇ ਦੇ ਬਾਹਰ ਵੀ ਲੰਬੀਆਂ ਕਤਾਰਾਂ ਲੱਗ ਗਈਆਂ। ਏਐੱਨਆਈ

Advertisement
×