ਕੋਚੀ ਤੋਂ ਅਬੂ ਧਾਬੀ ਜਾ ਰਹੀ ਇੰਡੀਗੋ ਦੀ ਉਡਾਣ ਤਕਨੀਕੀ ਖ਼ਰਾਬੀ ਕਾਰਨ ਕੋਚੀਨ ਪਰਤੀ
ਕੋਚੀ ਤੋਂ ਅਬੂ ਧਾਬੀ ਜਾ ਰਹੀ ਇੰਡੀਗੋ ਦੀ ਉਡਾਣ ਤਕਨੀਕੀ ਖ਼ਾਮੀ ਕਰਕੇ ਵਾਪਸ ਪਰਤ ਆਈ। ਇੰਡੀਗੋ ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਹਵਾ ਵਿੱਚ ਜਿਵੇਂ ਹੀ ਇਸ ਖ਼ਰਾਬੀ ਦਾ ਪਤਾ ਲੱਗਿਆ ਤਾਂ ਉਡਾਣ ਵਾਪਸ ਪਰਤ ਆਈ। ਸਾਰੇ ਯਾਤਰੀਆਂ ਅਤੇ ਜਹਾਜ਼...
Advertisement
ਕੋਚੀ ਤੋਂ ਅਬੂ ਧਾਬੀ ਜਾ ਰਹੀ ਇੰਡੀਗੋ ਦੀ ਉਡਾਣ ਤਕਨੀਕੀ ਖ਼ਾਮੀ ਕਰਕੇ ਵਾਪਸ ਪਰਤ ਆਈ।
ਇੰਡੀਗੋ ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਹਵਾ ਵਿੱਚ ਜਿਵੇਂ ਹੀ ਇਸ ਖ਼ਰਾਬੀ ਦਾ ਪਤਾ ਲੱਗਿਆ ਤਾਂ ਉਡਾਣ ਵਾਪਸ ਪਰਤ ਆਈ। ਸਾਰੇ ਯਾਤਰੀਆਂ ਅਤੇ ਜਹਾਜ਼ ਅਮਲੇ ਨੂੰ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰਿਆ ਗਿਆ ਅਤੇ ਯਾਤਰਾ ਮੁਕੰਮਲ ਕਰਨ ਲਈ ਯਾਤਰੀਆਂ ਲਈ ਤੁਰੰਤ ਦੂਜੇ ਜਹਾਜ਼ ਦਾ ਪ੍ਰਬੰਧ ਕੀਤਾ ਗਿਆ।
Advertisement
ਏਅਰਲਾਈਨ ਨੇ ਆਪਣੇ ਬਿਆਨ ਵਿੱਚ ਕਿਹਾ,“ 6 ਸਤੰਬਰ ਨੂੰ ਕੋਚੀ ਤੋਂ ਅਬੂ ਧਾਬੀ ਜਾ ਰਹੀ ਇੰਡੀਗੋ ਫਲਾਈਟ 6E 1403 ਵਿੱਚ ਤਕਨੀਕੀ ਸਮੱਸਿਆ ਦਾ ਪਤਾ ਲੱਗਿਆ। ਸਾਵਧਾਨੀ ਦੇ ਤੌਰ ’ਤੇ ਪਾਇਲਟਾਂ ਨੇ ਵਾਪਸ ਮੁੜਨ ਦਾ ਫੈਸਲਾ ਕੀਤਾ ਅਤੇ ਜਹਾਜ਼ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਿਆ। ਉਡਾਣ ਦੀ ਸਮੱਸਿਆ ਸਬੰਧੀ ਜਾਂਚ ਕੀਤੀ ਜਾ ਰਹੀ ਹੈ।”
Advertisement
×