ਇੰਡੀਗੋ ਸੰਕਟ: ਡੀਜੀਸੀਏ ਨੇ ਪਾਇਲਟਾਂ ਦੀਆਂ ਉਡਾਣ ਡਿਊਟੀ ਨਿਯਮਾਂ ਨੂੰ ਸੌਖਾਲਾ ਕੀਤਾ
ਡੀਜੀਸੀਏ ਮੁਖੀ ਨੇ ਪਾਇਲਟਾਂ ਤੋਂ ਸਹਿਯੋਗ ਮੰਗਿਆ
Advertisement
ਹਵਾਈ ਉਡਾਣ ਕੰਪਨੀਆਂ ਦੀ ਨਿਗਰਾਨ ਡੀਜੀਸੀਏ ਨੇ ਹਵਾਈ ਅਮਲੇ ਦੀਆਂ ਛੁੱਟੀਆਂ ਨੂੰ ਹਫਤਾਵਾਰੀ ਆਰਾਮ ਦੀ ਮਿਆਦ ਨਾਲ ਬਦਲਣ ਦੀ ਆਗਿਆ ਦੇ ਕੇ ਉਡਾਣ ਡਿਊਟੀ ਨਿਯਮਾਂ ਨੂੰ ਸੌਖਾਲਾ ਕੀਤਾ ਹੈ।
ਇਸ ਤੋਂ ਇਲਾਵਾ ਡੀਜੀਸੀਏ ਦੇ ਮੁਖੀ ਫੈਜ਼ ਅਹਿਮਦ ਕਿਦਵਈ ਨੇ ਇੰਡੀਗੋ ਸੰਕਟ ਦੇ ਮੱਦੇਨਜ਼ਰ ਸੁਚਾਰੂ ਉਡਾਣ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਸਾਰੇ ਪਾਇਲਟਾਂ ਤੋਂ ਸਹਿਯੋਗ ਮੰਗਿਆ ਹੈ। ਡਾਇਰੈਕਟਰ ਜਨਰਲ ਨੇ ਕਿਹਾ ਕਿ ਇਸ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ।
Advertisement
ਇਸ ਤੋਂ ਪਹਿਲਾਂ ਸੋਧੇ ਹੋਏ ਫਲਾਈਟ ਡਿਊਟੀ ਸਮਾਂ ਸੀਮਾ (ਐਫਡੀਟੀਐਲ) ਨਿਯਮਾਂ ਅਨੁਸਾਰ ਕਿਹਾ ਗਿਆ ਸੀ ਕਿ ਹਫਤਾਵਾਰੀ ਆਰਾਮ ਲਈ ਕੋਈ ਛੁੱਟੀ ਨਹੀਂ ਬਦਲੀ ਜਾਵੇਗੀ। ਇਸ ਤੋਂ ਬਾਅਦ ਇੰਡੀਗੋ ਤੇ ਹੋਰ ਹਵਾਈ ਉਡਾਣ ਕੰਪਨੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ ਇੰਡੀਗੋ ਨੇ ਵੱਡੇ ਪੱਧਰ ’ਤੇ ਆਪਣੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਐਫਡੀਟੀਐਲ ਨਿਯਮਾਂ ਸਬੰਧੀ ਛੁੱਟੀ ਨਾ ਬਦਲਣ ਵਾਲਾ ਹੁਕਮ ਵਾਪਸ ਲੈ ਲਿਆ ਹੈ।
Advertisement
Advertisement
×

