DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Indigo Crisis: 6 ਮੈਟਰੋ ਹਵਾਈ ਅੱਡਿਆਂ ਤੋਂ 562 ਉਡਾਣਾਂ ਕੀਤੀਆਂ ਰੱਦ; ਇਕੱਲੇ ਬੈਂਗਲੁਰੂ ’ਚ 150 ਉਡਾ

Indigo Crisis: ਇੰਡੀਗੋ ਨੇ ਸੋਮਵਾਰ ਨੂੰ ਛੇ ਮੈਟਰੋ ਹਵਾਈ ਅੱਡਿਆਂ ਤੋਂ 562 ਉਡਾਣਾਂ ਰੱਦ ਕਰ ਦਿੱਤੀਆਂ, ਜਿਨ੍ਹਾਂ ਵਿੱਚੋਂ ਇਕੱਲੇ ਬੈਂਗਲੁਰੂ ਹਵਾਈ ਅੱਡੇ ਤੋਂ 150 ਉਡਾਣਾਂ ਸ਼ਾਮਲ ਸਨ। ਏਅਰਲਾਈਨ ਪਿਛਲੇ ਮੰਗਲਵਾਰ ਤੋਂ ਸੈਂਕੜੇ ਉਡਾਣਾਂ ਰੱਦ ਕਰਨ ਤੋਂ ਬਾਅਦ ਆਮ ਸਥਿਤੀ ਬਹਾਲ...

  • fb
  • twitter
  • whatsapp
  • whatsapp
featured-img featured-img
ਫੋਟੋ: ਏਐਨਆਈ।
Advertisement

Indigo Crisis: ਇੰਡੀਗੋ ਨੇ ਸੋਮਵਾਰ ਨੂੰ ਛੇ ਮੈਟਰੋ ਹਵਾਈ ਅੱਡਿਆਂ ਤੋਂ 562 ਉਡਾਣਾਂ ਰੱਦ ਕਰ ਦਿੱਤੀਆਂ, ਜਿਨ੍ਹਾਂ ਵਿੱਚੋਂ ਇਕੱਲੇ ਬੈਂਗਲੁਰੂ ਹਵਾਈ ਅੱਡੇ ਤੋਂ 150 ਉਡਾਣਾਂ ਸ਼ਾਮਲ ਸਨ।

ਏਅਰਲਾਈਨ ਪਿਛਲੇ ਮੰਗਲਵਾਰ ਤੋਂ ਸੈਂਕੜੇ ਉਡਾਣਾਂ ਰੱਦ ਕਰਨ ਤੋਂ ਬਾਅਦ ਆਮ ਸਥਿਤੀ ਬਹਾਲ ਕਰਨ ਲਈ ਸੰਘਰਸ਼ ਕਰ ਰਹੀ ਹੈ, ਜਿਸ ਨਾਲ ਲੱਖਾਂ ਯਾਤਰੀ ਪ੍ਰਭਾਵਿਤ ਹੋਏ ਹਨ। ਹਾਲਾਂਕਿ, ਐਤਵਾਰ ਨੂੰ ਇਸਦੀ ਸਮੇਂ ’ਤੇ ਕਾਰਗੁਜ਼ਾਰੀ (on-time performance) 79.9 ਫੀਸਦ ਤੱਕ ਸੁਧਰ ਗਈ ਸੀ, ਜਦੋਂ ਇਸ ਨੇ 1,650 ਉਡਾਣਾਂ ਚਲਾਈਆਂ ਅਤੇ 650 ਰੱਦ ਕੀਤੀਆਂ।

Advertisement

ਸੂਤਰਾਂ ਨੇ ਦੱਸਿਆ ਕਿ ਇੰਡੀਗੋ ਨੇ ਸੋਮਵਾਰ ਨੂੰ ਛੇ ਮੈਟਰੋ ਹਵਾਈ ਅੱਡਿਆਂ ਤੋਂ ਆਪਣੀਆਂ 2,300 ਰੋਜ਼ਾਨਾ ਉਡਾਣਾਂ ਵਿੱਚੋਂ ਪਹਿਲਾਂ ਹੀ 560 ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਹ ਏਅਰਲਾਈਨ ਲਗਭਗ 90 ਘਰੇਲੂ ਹਵਾਈ ਅੱਡਿਆਂ ਅਤੇ 40 ਤੋਂ ਵੱਧ ਕੌਮਾਂਤਰੀ ਹਵਾਈ ਅੱਡਿਆਂ 'ਤੇ ਉਡਾਣਾਂ ਦਾ ਸੰਚਾਲਨ ਕਰਦੀ ਹੈ।

Advertisement

ਇਹ ਗਿਣਤੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਦਿੱਤੇ ਗਏ ਅਨੁਮਾਨਾਂ ਨਾਲੋਂ ਵੱਧ ਹੈ, ਜਿਸ ਨੇ ਅੱਜ ਸਵੇਰੇ ਕਿਹਾ ਸੀ ਕਿ ਏਅਰਲਾਈਨ ਸੋਮਵਾਰ ਨੂੰ 500 ਸੇਵਾਵਾਂ ਰੱਦ ਕਰਨ ਤੋਂ ਇਲਾਵਾ 1,802 ਉਡਾਣਾਂ ਚਲਾਉਣ ਦੀ ਤਿਆਰੀ ਕਰ ਰਹੀ ਹੈ।

ਇੰਡੀਗੋ ਨੇ, ਆਪਣੀ ਤਰਫੋਂ, ਸੋਮਵਾਰ ਨੂੰ ਰੱਦ ਕੀਤੀਆਂ ਸੇਵਾਵਾਂ ਦੀ ਗਿਣਤੀ ਜਨਤਕ ਨਹੀਂ ਕੀਤੀ ਸੀ।

ਸੂਤਰਾਂ ਨੇ ਦੱਸਿਆ ਕਿ 560 ਉਡਾਣਾਂ ਵਿੱਚੋਂ, ਇੰਡੀਗੋ ਨੇ ਬੈਂਗਲੁਰੂ ਤੋਂ 76 ਆਗਮਨ (arrivals) ਅਤੇ 74 ਰਵਾਨਗੀਆਂ (departures) ਰੱਦ ਕੀਤੀਆਂ, ਅਤੇ ਦਿੱਲੀ ਤੋਂ 83 ਰਵਾਨਗੀਆਂ ਅਤੇ 60 ਆਗਮਨ ਰੱਦ ਕੀਤੇ।

ਉਨ੍ਹਾਂ ਅੱਗੇ ਦੱਸਿਆ ਕਿ ਮੁੰਬਈ ਅਤੇ ਹੈਦਰਾਬਾਦ ਹਵਾਈ ਅੱਡਿਆਂ ’ਤੇ ਕ੍ਰਮਵਾਰ 98 (50 ਆਗਮਨ ਅਤੇ 48 ਰਵਾਨਗੀਆਂ) ਅਤੇ 112 (58 ਆਗਮਨ ਅਤੇ 54 ਰਵਾਨਗੀਆਂ) ਉਡਾਣਾਂ ਰੱਦ ਕੀਤੀਆਂ ਗਈਆਂ।

ਸੂਤਰਾਂ ਅਨੁਸਾਰ, ਜਿੱਥੇ ਕੋਲਕਾਤਾ ਹਵਾਈ ਅੱਡੇ ’ਤੇ ਸੋਮਵਾਰ ਨੂੰ ਸਿਰਫ਼ ਦੋ ਇੰਡੀਗੋ ਉਡਾਣਾਂ ਰੱਦ ਹੋਈਆਂ, ਉੱਥੇ ਚੇਨਈ ਹਵਾਈ ਅੱਡੇ ’ਤੇ ਰੱਦ ਹੋਣ ਵਾਲੀਆਂ ਆਗਮਨ ਅਤੇ ਰਵਾਨਗੀਆਂ ਦੀ ਗਿਣਤੀ 56 ਸੀ।

Advertisement
×