ਨਵੇਂ ਪਾਇਲਟ ਡਿਊਟੀ ਨੇਮ ਕਰਕੇ ਅਮਲੇ ਦੀ ਘਾਟ, Indigo ਵੱਲੋਂ 180 ਤੋਂ ਵੱਧ ਉਡਾਣਾਂ ਰੱਦ
ਘਰੇਲੂ ਏਅਰਲਾਈਨ Indigo ਨੇ ਵੀਰਵਾਰ ਨੂੰ ਤਿੰਨ ਪ੍ਰਮੁੱਖ ਹਵਾਈ ਅੱਡਿਆਂ ਤੋਂ 180 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ, ਕਿਉਂਕਿ ਗੁਰੂਗ੍ਰਾਮ-ਅਧਾਰਤ ਏਅਰਲਾਈਨ ਪਾਇਲਟਾਂ ਲਈ ਨਵੇਂ ਫਲਾਈਟ-ਡਿਊਟੀ ਅਤੇ ਆਰਾਮ-ਅਰਸੇ ਦੇ ਨਿਯਮਾਂ ਕਰਕੇ ਆਪਣੀਆਂ ਉਡਾਣਾਂ ਲਈ ਲੋੜੀਂਦਾ ਅਮਲਾ ਯਕੀਨੀ ਬਣਾਉਣ ਵਾਸਤੇ ਸੰਘਰਸ਼...
ਘਰੇਲੂ ਏਅਰਲਾਈਨ Indigo ਨੇ ਵੀਰਵਾਰ ਨੂੰ ਤਿੰਨ ਪ੍ਰਮੁੱਖ ਹਵਾਈ ਅੱਡਿਆਂ ਤੋਂ 180 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ, ਕਿਉਂਕਿ ਗੁਰੂਗ੍ਰਾਮ-ਅਧਾਰਤ ਏਅਰਲਾਈਨ ਪਾਇਲਟਾਂ ਲਈ ਨਵੇਂ ਫਲਾਈਟ-ਡਿਊਟੀ ਅਤੇ ਆਰਾਮ-ਅਰਸੇ ਦੇ ਨਿਯਮਾਂ ਕਰਕੇ ਆਪਣੀਆਂ ਉਡਾਣਾਂ ਲਈ ਲੋੜੀਂਦਾ ਅਮਲਾ ਯਕੀਨੀ ਬਣਾਉਣ ਵਾਸਤੇ ਸੰਘਰਸ਼ ਕਰ ਰਹੀ ਹੈ। ਇੱਕ ਸੂਤਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ‘ਇੰਡੀਗੋ ਨੇ ਵੀਰਵਾਰ ਨੂੰ ਤਿੰਨ ਹਵਾਈ ਅੱਡਿਆਂ - ਮੁੰਬਈ, ਦਿੱਲੀ ਅਤੇ ਬੰਗਲੁਰੂ ’ਤੇ 180 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ।’
ਸੂਤਰ ਨੇ ਦੱਸਿਆ ਕਿ ਮੁੰਬਈ ਹਵਾਈ ਅੱਡੇ ’ਤੇ ਰੱਦ ਕੀਤੀਆਂ ਜਾਣ ਵਾਲੀਆਂ ਉਡਾਣਾਂ ਦੀ ਗਿਣਤੀ 86 ਹੈ (41 ਆਗਮਨ ਅਤੇ 45 ਰਵਾਨਗੀ), ਜਦੋਂ ਕਿ ਬੰਗਲੁਰੂ ਵਿਚ 73 ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 41 ਆਗਮਨ ਹਨ। ਇਸ ਤੋਂ ਇਲਾਵਾ ਵੀਰਵਾਰ ਨੂੰ ਦਿੱਲੀ ਹਵਾਈ ਅੱਡੇ ’ਤੇ 33 ਉਡਾਣਾਂ ਰੱਦ ਕੀਤੀਆਂ ਗਈਆਂ ਹਨ ਜਦੋਂਕਿ ‘ਦਿਨ ਦੇ ਅੰਤ ਤੱਕ ਇਹ ਗਿਣਤੀ ਹੋਰ ਵਧਣ ਦੀ ਉਮੀਦ ਹੈ।’
ਇਹ ਵੀ ਪੜ੍ਹੋ: ਚੰਡੀਗੜ੍ਹ ਹਵਾਈ ਅੱਡੇ ’ਤੇ ਤੀਜੇ ਦਿਨ ਵੀ ਇੰਡੀਗੋ ਦੀਆਂ ਉਡਾਣਾਂ ਪ੍ਰਭਾਵਿਤ
ਛੇ ਮੁੱਖ ਹਵਾਈ ਅੱਡਿਆਂ - ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੰਗਲੁਰੂ ਅਤੇ ਹੈਦਰਾਬਾਦ - ’ਤੇ 3 ਦਸੰਬਰ ਨੂੰ ਏਅਰਲਾਈਨ ਦਾ ਔਨ-ਟਾਈਮ ਪਰਫਾਰਮੈਂਸ (OTP) 19.7 ਪ੍ਰਤੀਸ਼ਤ ਤੱਕ ਡਿੱਗ ਗਿਆ, ਕਿਉਂਕਿ ਇਸ ਨੂੰ ਆਪਣੀਆਂ ਸੇਵਾਵਾਂ ਚਲਾਉਣ ਲਈ ਲੋੜੀਂਦੇ ਅਮਲੇ ਦੀ ਘਾਟ ਨਾਲ ਜੂਝਣਾ ਪੈ ਰਿਹਾ ਸੀ।
ਉਧਰ ਫੈਡਰੇਸ਼ਨ ਆਫ ਇੰਡੀਅਨ ਪਾਇਲਟਸ (FIP) ਨੇ ਬੁੱਧਵਾਰ ਦੇਰ ਰਾਤ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੂੰ ਲਿਖੇ ਇੱਕ ਪੱਤਰ ਵਿੱਚ, ਅਪੀਲ ਕੀਤੀ ਕਿ ਜੇਕਰ ਇੰਡੀਗੋ ਏਅਰਲਾਈਨ ‘ਸਟਾਫ ਦੀ ਘਾਟ ਕਾਰਨ ਯਾਤਰੀਆਂ ਪ੍ਰਤੀ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿੰਦੀ ਹੈ’ ਤਾਂ ਉਹ ਹੋਰ ਏਅਰਲਾਈਨਾਂ, ਜਿਨ੍ਹਾਂ ਕੋਲ ਪੀਕ ਛੁੱਟੀਆਂ ਅਤੇ ਧੁੰਦ ਦੇ ਮੌਸਮ ਦੌਰਾਨ ਬਿਨਾਂ ਕਿਸੇ ਰੁਕਾਵਟ ਦੇ ਉਨ੍ਹਾਂ ਨੂੰ ਚਲਾਉਣ ਦੀ ਸਮਰੱਥਾ ਹੈ, ਨੂੰ ਸਲਾਟਾਂ ਦਾ ਮੁੜ ਮੁਲਾਂਕਣ ਕਰਨ ਅਤੇ ਮੁੜ ਅਲਾਟ ਕਰਨ ’ਤੇ ਵਿਚਾਰ ਕਰੇ।

