ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇੰਡੀਗੋ ਨੇ ਤਿੰਨ ਮੈਟਰੋ ਹਵਾਈ ਅੱਡਿਆਂ ’ਤੇ ਲਗਪਗ 220 ਉਡਾਣਾਂ ਰੱਦ ਕੀਤੀਆਂ

  ਇੰਡੀਗੋ ਨੇ ਬੁੱਧਵਾਰ ਨੂੰ ਦਿੱਲੀ ਅਤੇ ਮੁੰਬਈ ਸਮੇਤ ਤਿੰਨ ਵੱਡੇ ਹਵਾਈ ਅੱਡਿਆਂ 'ਤੇ ਲਗਪਗ 220 ਉਡਾਣਾਂ ਰੱਦ ਕਰ ਦਿੱਤੀਆਂ, ਹਾਲਾਂਕਿ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪੀਟਰ ਐਲਬਰਸ ਨੇ ਦਾਅਵਾ ਕੀਤਾ ਸੀ ਕਿ ਏਅਰਲਾਈਨ ਦਾ ਸੰਚਾਲਨ ਮੁੜ ਲੀਹ 'ਤੇ ਆ ਗਿਆ...
(ANI Photo)
Advertisement

 

ਇੰਡੀਗੋ ਨੇ ਬੁੱਧਵਾਰ ਨੂੰ ਦਿੱਲੀ ਅਤੇ ਮੁੰਬਈ ਸਮੇਤ ਤਿੰਨ ਵੱਡੇ ਹਵਾਈ ਅੱਡਿਆਂ 'ਤੇ ਲਗਪਗ 220 ਉਡਾਣਾਂ ਰੱਦ ਕਰ ਦਿੱਤੀਆਂ, ਹਾਲਾਂਕਿ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪੀਟਰ ਐਲਬਰਸ ਨੇ ਦਾਅਵਾ ਕੀਤਾ ਸੀ ਕਿ ਏਅਰਲਾਈਨ ਦਾ ਸੰਚਾਲਨ ਮੁੜ ਲੀਹ 'ਤੇ ਆ ਗਿਆ ਹੈ।

Advertisement

ਸੂਤਰਾਂ ਅਨੁਸਾਰ ਸੰਕਟਗ੍ਰਸਤ ਏਅਰਲਾਈਨ ਨੇ ਦਿੱਲੀ ਹਵਾਈ ਅੱਡੇ ’ਤੇ 137 ਉਡਾਣਾਂ ਅਤੇ ਮੁੰਬਈ ਹਵਾਈ ਅੱਡੇ 'ਤੇ 21 ਸੇਵਾਵਾਂ ਰੱਦ ਕੀਤੀਆਂ। ਸੂਤਰਾਂ ਨੇ ਦੱਸਿਆ ਕਿ ਇੰਡੀਗੋ ਨੇ ਬੰਗਲੁਰੂ ਹਵਾਈ ਅੱਡੇ 'ਤੇ 61 ਉਡਾਣਾਂ ਰੱਦ ਕੀਤੀਆਂ, ਜਿਸ ਵਿੱਚ 35 ਆਗਮਨ (arrivals) ਅਤੇ 26 ਰਵਾਨਗੀਆਂ (departures) ਸ਼ਾਮਲ ਹਨ।

ਮੰਗਲਵਾਰ ਨੂੰ ਐਲਬਰਸ ਨੇ ਦਾਅਵਾ ਕੀਤਾ ਸੀ ਕਿ ਏਅਰਲਾਈਨ ਮੁੜ ਆਪਣੇ ਪੈਰਾਂ 'ਤੇ ਖੜ੍ਹੀ ਹੋ ਗਈ ਹੈ ਅਤੇ ਇਸਦਾ ਸੰਚਾਲਨ ਸਥਿਰ ਹੈ, ਭਾਵੇਂ ਕਿ ਸਰਕਾਰ ਨੇ ਇੰਡੀਗੋ ਦੇ ਲਗਪਗ 2,200 ਪ੍ਰਤੀ ਦਿਨ ਮਨਜ਼ੂਰਸ਼ੁਦਾ ਫਲਾਈਟਾਂ ਦੇ ਮੁਕਾਬਲੇ ਸਰਦੀਆਂ ਦੇ ਫਲਾਈਟ ਸ਼ਡਿਊਲ ਵਿੱਚ 10 ਫੀਸਦੀ ਜਾਂ ਲਗਪਗ 220 ਉਡਾਣਾਂ ਦੀ ਕਟੌਤੀ ਕੀਤੀ ਹੈ।

ਇੰਡੀਗੋ ਨੇ ਮੰਗਲਵਾਰ ਨੂੰ ਇਕੱਲੇ ਛੇ ਮੈਟਰੋ ਸ਼ਹਿਰਾਂ ਤੋਂ 460 ਉਡਾਣਾਂ ਰੱਦ ਕੀਤੀਆਂ ਸਨ।

ਐਲਬਰਸ ਨੇ ਇਹ ਵੀ ਕਿਹਾ ਕਿ ਲੱਖਾਂ ਗਾਹਕਾਂ ਨੂੰ ਪਹਿਲਾਂ ਹੀ ਉਨ੍ਹਾਂ ਦਾ ਪੂਰਾ ਰਿਫੰਡ ਮਿਲ ਚੁੱਕਾ ਹੈ, ਹਾਲਾਂਕਿ ਕੋਈ ਖਾਸ ਗਿਣਤੀ ਨਹੀਂ ਦਿੱਤੀ ਗਈ, ਪਰ ਉਨ੍ਹਾਂ ਲੋਕਾਂ ਨੂੰ ਮੁਆਵਜ਼ਾ ਦੇਣ ਦੇ ਮੁੱਦੇ 'ਤੇ ਚੁੱਪੀ ਬਣਾਈ ਰੱਖੀ।

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਯਾਤਰੀ ਚਾਰਟਰ ਅਨੁਸਾਰ ਏਅਰਲਾਈਨਾਂ ਕੁਝ ਸਥਿਤੀਆਂ ਵਿੱਚ ਫਲਾਈਟ ਦੇਰੀ ਜਾਂ ਰੱਦ ਹੋਣ ਲਈ ਯਾਤਰੀਆਂ ਨੂੰ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਹਨ। ਨਾਲ ਹੀ, ਏਅਰਲਾਈਨਾਂ ਨੂੰ ਇਹ ਮੁਆਵਜ਼ਾ ਯਾਤਰੀਆਂ ਨੂੰ ਬੇਨਤੀ ਕੀਤੇ ਬਿਨਾਂ ਆਪਣੇ ਆਪ ਪ੍ਰਦਾਨ ਕਰਨਾ ਪੈਂਦਾ ਹੈ।

ਇੰਡੀਗੋ ਨੇ ਸਖ਼ਤ ਸੁਰੱਖਿਆ ਨਿਯਮਾਂ ਲਈ ਯੋਜਨਾ ਬਣਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਦੇਸ਼ ਭਰ ਵਿੱਚ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਹੋਰ ਘਰੇਲੂ ਕੈਰੀਅਰਾਂ ’ਤੇ ਹਵਾਈ ਕਿਰਾਇਆ ਵਧ ਗਿਆ ਅਤੇ ਪੂਰੇ ਭਾਰਤ ਦੇ ਹਵਾਈ ਅੱਡਿਆਂ 'ਤੇ ਅਫਰਾ-ਤਫਰੀ ਮਚ ਗਈ।

Advertisement
Show comments