ਇੰਡੀਗੋ ਵੱਲੋਂ ਦਿੱਲੀ ਹਵਾਈ ਅੱਡੇ ਤੋਂ ਅੱਜ ਸਾਰੀਆਂ ਉਡਾਣਾਂ ਰੱਦ
ਅੱਜ ਅੱਧੀ ਰਾਤ ਤਕ ਕੋੲੀ ਘਰੇਲੂ ੳੁਡਾਣ ਨਹੀਂ ਜਾਵੇਗੀ: ਹਵਾੲੀ ਅੱਡ ਾ ਪ੍ਰਬੰਧਕ; ਚੇਨੲੀ ਵਿਚ ਸ਼ਾਮ ਛੇ ਵਜੇ ਤਕ ਇੰਡੀਗੋ ਦੀਆਂ ਸਾਰੀਆਂ ੳੁਡਾਣਾਂ ਰੱਦ
Advertisement
ਇੰਡੀਗੋ ਨੇ ਅੱਜ ਅੱਧੀ ਰਾਤ ਤਕ ਦਿੱਲੀ ਹਵਾਈ ਅੱਡੇ ਤੋਂ ਆਪਣੀਆਂ ਸਾਰੀਆਂ ਘਰੇਲੂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਚੇਨਈ ਹਵਾਈ ਅੱਡੇ ਤੋਂ ਇਸ ਏਅਰਲਾਈਨ ਦੀਆਂ ਸਾਰੀਆਂ ਉਡਾਣਾਂ ਸ਼ਾਮ ਛੇ ਵਜੇ ਤਕ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਕਾਰਨ ਯਾਤਰੀਆਂ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ। ਪਹਿਲਾਂ ਕਈ ਯਾਤਰੀਆਂ ਨੂੰ ਆਸ ਸੀ ਕਿ ਉਹ ਉਡਾਣ ਰੱਦ ਹੋਣ ਤੋਂ ਬਾਅਦ ਅਗਲੀ ਉਡਾਣ ਲੈ ਸਕਣਗੇ ਪਰ ਸਾਰੀਆਂ ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ‘ਤੇ ਪੁੱਜਣ ਲਈ ਹੋਰ ਸਮਾਂ ਲੱਗੇ। ਯਾਤਰੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਕ ਉਡਾਣ ਰੱਦ ਹੋਣ ਤੋਂ ਬਾਅਦ ਅਗਲੀ ਉਡਾਣ ਤਿੰਨ ਤੋਂ ਚਾਰ ਗੁਣਾਂ ਮਹਿੰਗੀ ਮਿਲ ਰਹੀ ਹੈ ਤੇ ਹੁਣ ਇਹ ਵੀ ਪੱਕਾ ਨਹੀਂ ਕਿ ਉਹ ਅੱਜ ਆਪਣੀ ਮੰਜ਼ਿਲ ’ਤੇ ਪੁੱਜ ਜਾਣਗੇ।
Passenger Advisory issued at 11:34 Hours#DelhiAirport #PassengerAdvisory #DELAdvisory pic.twitter.com/lVeV76itAW
— Delhi Airport (@DelhiAirport) December 5, 2025
Advertisement
Advertisement
Advertisement
×

