ਇੰਡੀਗੋ ਵੱਲੋਂ ਦਿੱਲੀ ਅਤੇ ਬੰਗਲੁਰੂ ਹਵਾਈ ਅੱਡਿਆਂ ਤੋਂ 160 ਉਡਾਣਾਂ ਰੱਦ
IndiGo cancels 160 flights at Delhi, Bengaluru airports ਇੰਡੀਗੋ ਨੇ ਸ਼ੁੱਕਰਵਾਰ ਨੂੰ ਦੋ ਮੁੱਖ ਹਵਾਈ ਅੱਡਿਆਂ ਦਿੱਲੀ ਅਤੇ ਬੰਗਲੁਰੂ ਤੋਂ ਲਗਪਗ 160 ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਤੋਂ ਇਕ ਦਿਨ ਪਹਿਲਾਂ ਇਸ ਏਅਰਲਾਈਨ ਨੇ ਇਨ੍ਹਾਂ ਦੋਵਾਂ ਹਵਾਈ ਅੱਡਿਆਂ...
IndiGo cancels 160 flights at Delhi, Bengaluru airports ਇੰਡੀਗੋ ਨੇ ਸ਼ੁੱਕਰਵਾਰ ਨੂੰ ਦੋ ਮੁੱਖ ਹਵਾਈ ਅੱਡਿਆਂ ਦਿੱਲੀ ਅਤੇ ਬੰਗਲੁਰੂ ਤੋਂ ਲਗਪਗ 160 ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਤੋਂ ਇਕ ਦਿਨ ਪਹਿਲਾਂ ਇਸ ਏਅਰਲਾਈਨ ਨੇ ਇਨ੍ਹਾਂ ਦੋਵਾਂ ਹਵਾਈ ਅੱਡਿਆਂ ਤੋਂ 200 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਸਨ।
ਸੂਤਰਾਂ ਨੇ ਦੱਸਿਆ ਕਿ ਇੰਡੀਗੋ ਨੇ ਸ਼ੁੱਕਰਵਾਰ ਨੂੰ ਦਿੱਲੀ ਅਤੇ ਬੰਗਲੁਰੂ ਤੋਂ 159 ਉਡਾਣਾਂ ਰੱਦ ਕੀਤੀਆਂ ਹਨ। ਦੂਜੇ ਪਾਸੇ ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀਟਰ ਐਲਬਰਸ ਅਤੇ ਮੁੱਖ ਸੰਚਾਲਨ ਅਧਿਕਾਰੀ ਇਸੀਦਰੇ ਪੋਰਕੇਰਾਸ ਅੱਜ ਡੀਜੀਸੀਏ ਵੱਲੋਂ ਨਿਯੁਕਤ ਕੀਤੇ ਗਏ ਚਾਰ ਮੈਂਬਰੀ ਜਾਂਚ ਪੈਨਲ ਸਾਹਮਣੇ ਦੂਜੀ ਵਾਰ ਪੇਸ਼ ਹੋਏ। ਇਸ ਤੋਂ ਪਹਿਲਾਂ ਸੰਕਟ ਵਿੱਚ ਘਿਰੀ ਇੰਡੀਗੋ ਨੇ ਦੋ ਦਿਨ ਪਹਿਲਾਂ ਦਾਅਵਾ ਕੀਤਾ ਹੈ ਕਿ ਏਅਰਲਾਈਨ ਸੰਕਟ ਵਿਚੋਂ ਉਭਰ ਆਈ ਹੈ ਅਤੇ ਇਸ ਏਅਰਲਾਈਨ ਦਾ ਕੰਮਕਾਜ ਸਥਿਰ ਹੋ ਗਿਆ ਹੈ। ਇੰਡੀਗੋ ਦੇ ਸੀਈਓ ਪੀਟਰ ਐਲਬਰਸ ਨੇ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਸੀ ਕਿ ਉਡਾਣਾਂ ਰੱਦ ਹੋਣ ਜਾਂ ਦੇਰੀ ਕਾਰਨ ਲੱਖਾਂ ਗਾਹਕਾਂ ਨੂੰ ਉਨ੍ਹਾਂ ਦੇ ਪੂਰੇ ਰਿਫੰਡ ਮਿਲ ਚੁੱਕੇ ਹਨ। -ਪੀਟੀਆਈ

