ਨਕਸਲਵਾਦ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਵੇਗਾ ਭਾਰਤ: ਸ਼ਾਹ
ਮੋਦੀ ਸਰਕਾਰ ਨੇ ਤਿੰਨ ਵੱਡੀਆਂ ਸਮੱਸਿਆਵਾਂ ਨਕਸਲਵਾਦ, ੳੁੱਤਰ ਪੂਰਬ ਤੇ ਜੰਮੂ-ਕਸ਼ਮੀਰ ਦਾ ਪੱਕਾ ਹੱਲ ਕੱਢਿਆ
Advertisement
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਰਤ ਅਗਲੇ ਡੀਜੀਪੀ ਤੇ ਆਈਜੀਪੀ ਸਮਾਗਮ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਨਕਸਲਵਾਦ ਤੋ ਮੁਕਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਤਿੰਨ ਵੱਡੀਆਂ ਸਮੱਸਿਆਵਾਂ ਨਕਸਲਵਾਦ, ਉੱਤਰ-ਪੂਰਬ, ਜੰਮੂ ਅਤੇ ਕਸ਼ਮੀਰ ਦਾ ਸਥਾਈ ਹੱਲ ਪ੍ਰਦਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਏਪੁਰ ਵਿੱਚ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਅਤੇ ਇੰਸਪੈਕਟਰ ਜਨਰਲ ਆਫ਼ ਪੁਲੀਸ (ਆਈਜੀਪੀ) ਦੇ ਆਲ ਇੰਡੀਆ ਕਾਨਫਰੰਸ ਦੇ 60ਵੇਂ ਐਡੀਸ਼ਨ ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 29-30 ਨਵੰਬਰ ਨੂੰ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ।
ਇਸ ਕਾਨਫਰੰਸ ਵਿੱਚ ਅੰਦਰੂਨੀ ਸੁਰੱਖਿਆ ਨਾਲ ਸਬੰਧਤ ਮੁੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ, ਜਿਸ ਵਿੱਚ ਖੱਬੇ ਪੱਖੀ ਅਤਿਵਾਦ (ਨਕਸਲਵਾਦ) ਦਾ ਮੁਕਾਬਲਾ ਕਰਨ ਦੀਆਂ ਰਣਨੀਤੀਆਂ, ਦਹਿਸ਼ਤ ਵਿਰੋਧੀ ਯਤਨ, ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ, ਸਾਈਬਰ ਸੁਰੱਖਿਆ ਅਤੇ ਸਰਹੱਦੀ ਪ੍ਰਬੰਧਨ ਬਾਰੇ ਚਰਚਾ ਕੀਤੀ ਜਾਵੇਗੀ।
Advertisement
Advertisement
