ਰੂਸ ਤੇ ਯੂਕਰੇਨ ਦਰਮਿਆਨ ਸ਼ਾਂਤੀ ਚਾਹੁੰਦਾ ਹੈ ਭਾਰਤ: ਮੋਦੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨਿਰਪੱਖ ਨਹੀਂ ਹੈ ਤੇ ਇਹ ਰੂਸ-ਯੂਕਰੇਨ ਦਰਮਿਆਨ ਸ਼ਾਂਤੀ ਦੇ ਪੱਖ ਵਿੱਚ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ...
New Delhi: Prime Minister Narendra Modi receives Russian President Vladimir Putin ahead of their meeting at Hyderabad House, in New Delhi, Friday, Dec. 5, 2025. (PTI Photo/Salman Ali) (PTI12_05_2025_000078B)
Advertisement
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ
ਭਾਰਤ ਨਿਰਪੱਖ ਨਹੀਂ ਹੈ ਤੇ ਇਹ ਰੂਸ-ਯੂਕਰੇਨ ਦਰਮਿਆਨ ਸ਼ਾਂਤੀ ਦੇ ਪੱਖ ਵਿੱਚ ਹੈ।
Advertisement
ਸ੍ਰੀ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਟਕਰਾਅ ਗੱਲਬਾਤ ਅਤੇ ਕੂਟਨੀਤੀ ਰਾਹੀਂ ਖਤਮ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਦਾ ਸ਼ਾਂਤੀਪੂਰਨ ਹੱਲ ਚਾਹੁੰਦੇ ਹਨ। ਦੂਜੇ ਪਾਸੇ ਪੂਤਿਨ ਨੇ ਕਿਹਾ ਕਿ ਰੂਸ ਸ਼ਾਂਤੀਪੂਰਨ ਰਾਹੀਂ ਹੱਲ ਕੱਢਣ ’ਤੇ ਕੰਮ ਕਰ ਰਿਹਾ ਹੈ।
Advertisement
ਸ੍ਰੀ ਮੋਦੀ ਨੇ ਕਿਹਾ ਕਿ ਵਿਸ਼ਵ ਭਰ ਵਿਚ ਇਸ ਵੇਲੇ ਸ਼ਾਂਤੀ ਦੀ ਲੋੜ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਹ ਪੂਤਿਨ ਨੂੰ ਪਿਛਲੇ 25 ਸਾਲਾਂ ਤੋਂ ਜਾਣਦੇ ਹਨ ਤੇ ਭਾਰਤ ਤੇ ਰੂਸ ਦੀ ਦੋਸਤੀ ਇਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਪੂਤਿਨ ਦੇ ਰਾਜ ਵਿਚ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਹੋਰ ਮਜ਼ਬੂਤ ਬਣੇ ਹਨ। ਪੀ.ਟੀ.ਆਈ
Advertisement
×

