India slams UN Human Rights Chief: ਭਾਰਤ ਵੱਲੋਂ ਕਸ਼ਮੀਰ ਤੇ ਮਨੀਪੁਰ ਬਾਰੇ ਟਿੱਪਣੀਆਂ ਲਈ UN ਮਨੁੱਖੀ ਅਧਿਕਾਰ ਮੁਖੀ ਦੀ ਨਿੰਦਾ
ਭਾਰਤ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਵੋਲਕਰ ਤੁਰਕ ਨੇ "ਖੋਖਲੀ ਸ਼ਬਦਾਵਲੀ ਅਤੇ ਮਿਥ ਕੇ ਚੁਣੀਆਂ" ਸਥਿਤੀਆਂ ਦੀ ਵਰਤੋਂ ਕਰਦਿਆਂ ਕੀਤੀਆਂ 'ਬੇਬੁਨਿਆਦ' ਟਿੱਪਣੀਆਂ
ਅਜੈ ਬੈਨਰਜੀ
ਨਵੀਂ ਦਿੱਲੀ, 4 ਮਾਰਚ
India slams UN Human Rights Chief: ਸੰਯੁਕਤ ਰਾਸ਼ਟਰ (UN) ਮਨੁੱਖੀ ਅਧਿਕਾਰ ਮੁਖੀ (United Nations human rights chief) ਵੱਲੋਂ ਕਸ਼ਮੀਰ ਅਤੇ ਮਨੀਪੁਰ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਲਈ ਉਨ੍ਹਾਂ ਦੀ ਭਾਰਤ ਨੇ ਸਖ਼ਤ ਨਿੰਦਾ ਕੀਤੀ ਹੈ।
ਭਾਰਤ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਵੋਲਕਰ ਤੁਰਕ (Volker Turk, the UN High Commissioner for Human Rights) ਨੇ "ਤੈਅਸ਼ੁਦਾ ਅਤੇ ਬੇਬੁਨਿਆਦ" ਟਿੱਪਣੀਆਂ ਕਰਨ ਲਈ "ਖੋਖਲੀ ਸ਼ਬਦਾਵਲੀ ਅਤੇ ਮਿਥ ਕੇ ਚੁਣੀਆਂ" ਸਥਿਤੀਆਂ ਦੀ ਵਰਤੋਂ ਕੀਤੀ ਹੈ।
ਮਨੁੱਖੀ ਅਧਿਕਾਰ ਪ੍ਰੀਸ਼ਦ ਦੇ 58ਵੇਂ ਨਿਯਮਤ ਸੈਸ਼ਨ 'ਤੇ ਪ੍ਰਤੀਕਿਰਿਆ ਦਿੰਦਿਆਂ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਅਤੇ ਹੋਰ ਕੌਮਾਂਤਰੀ ਸੰਗਠਨਾਂ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਅਰਿੰਦਮ ਬਾਗਚੀ (Arindam Bagchi, the Permanent Representative of India to the UN and other International Organisations in Geneva) ਨੇ ਕਿਹਾ, "ਜਿਵੇਂ ਕਿ ਸਿੱਧੇ ਤੌਰ ’ਤੇ ਭਾਰਤ ਦਾ ਨਾਂ ਲਿਆ ਗਿਆ ਹੈ, ਮੈਂ ਇਸ ਗੱਲ 'ਤੇ ਜ਼ੋਰ ਦਿੰਦਿਆਂ ਸ਼ੁਰੂਆਤ ਕਰਦਾ ਹਾਂ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਇੱਕ ਸਿਹਤਮੰਦ, ਜੀਵੰਤ ਅਤੇ ਬਹੁਲਵਾਦੀ ਸਮਾਜ ਬਣਿਆ ਹੋਇਆ ਹੈ। ਕੀਤੀਆਂ ਗਈਆਂ ਬੇਬੁਨਿਆਦ ਟਿੱਪਣੀਆਂ ਜ਼ਮੀਨੀ ਹਕੀਕਤਾਂ ਦੇ ਉਲਟ ਹਨ।"
"ਜੰਮੂ ਅਤੇ ਕਸ਼ਮੀਰ ਬਾਰੇ ਦਿੱਤਾ ਗਿਆ ਹਵਾਲਾ, ਜਿਸਨੂੰ ਗਲਤੀ ਨਾਲ ਕਸ਼ਮੀਰ ਕਿਹਾ ਗਿਆ ਹੈ, ਇਸ ਵਖਰੇਵੇਂ ਨੂੰ ਹੋਰ ਜ਼ਿਆਦਾ ਸਪਸ਼ਟ ਕਰਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਅਜਿਹਾ ਉਸ ਸਾਲ ਦੌਰਾਨ ਹੋ ਰਿਹਾ ਹੈ, ਜਿਹੜਾ ਖੇਤਰ ਵਿਚ ਸ਼ਾਂਤੀ ਅਤੇ ਸਮਾਵੇਸ਼ੀ ਤਰੱਕੀ ਵਿੱਚ ਸੁਧਾਰ ਦੇ ਪੱਖ ਵਿਚ ਖੜ੍ਹਾ ਦਿਖਾਈ ਦਿੰਦਾ ਹੈ, ਭਾਵੇਂ ਇਹ ਸੂਬਾਈ ਚੋਣਾਂ ਵਿੱਚ ਭਾਰੀ ਵੋਟਿੰਗ ਦਾ ਮਾਮਲਾ ਹੋਵੇ, ਭਾਵੇਂ ਵਧ ਰਿਹਾ ਸੈਰ-ਸਪਾਟਾ ਹੋਵੇ ਜਾਂ ਤੇਜ਼ ਵਿਕਾਸ ਦੀ ਗਤੀ ਹੋਵੇ। ਸਾਫ਼ ਤੌਰ 'ਤੇ, ਗਲੋਬਲ ਅਪਡੇਟ ਨੂੰ ਇੱਕ ਅਸਲੀ ਅਪਡੇਟ ਦੀ ਲੋੜ ਹੈ।"