ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

India-Pak Tension: ਭਾਰਤ ਦੇ ਏਕੀਕ੍ਰਿਤ ਹਵਾਈ ਰੱਖਿਆ ਗਰਿੱਡ ਨੇ ਕਿਵੇਂ ਨਾਕਾਮ ਕੀਤੇ ਪਾਕਿ ਦੇ ਮਿਜ਼ਾਈਲ ਹਮਲੇ

India’s integrated air defence grid thwarts Pakistan’s attempt to target 15 locations
ਆਕਾਸ਼ S-400 ਮਿਜ਼ਾਈਲ ਸਿਸਟਮ। -ਫਾਈਲ ਫੋਟੋ
Advertisement

ਹਮਲਾਵਰ ਭੂਮਿਕਾ ਲਈ ਰੂਸ ਵਿਚ ਬਣਿਆ S-400 ਮਿਜ਼ਾਈਲ ਸਿਸਟਮ ਹੈ ਭਾਰਤ ਦਾ ਮੋਹਰੀ ਰੱਖਿਆ ਹਥਿਆਰ, ਜੋ 600 ਕਿਲੋਮੀਟਰ ਦੀ ਰੇਂਜ ’ਚ ਕਈ ਟੀਚਿਆਂ ਨੂੰ ਲੱਭ ਕੇ ਕਰ ਸਕਦਾ ਹੈ ਨਕਾਰਾ

ਅਜੈ ਬੈਨਰਜੀ

Advertisement

ਨਵੀਂ ਦਿੱਲੀ, 8 ਮਈ 

ਭਾਰਤ ਦੇ ਏਕੀਕ੍ਰਿਤ ਹਵਾਈ ਰੱਖਿਆ ਗਰਿੱਡ (India’s integrated air defence grid) ਨੇ ਬੀਤੀ ਰਾਤ ਦੇਸ਼ ਭਰ ਵਿੱਚ 15 ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਪਾਕਿਸਤਾਨ ਦੀ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ। ਇਹ ਗਰਿੱਡ ਦੋ ਬਰੋ-ਬਰਾਬਰ ਪ੍ਰਣਾਲੀਆਂ 'ਤੇ ਕੰਮ ਕਰਦਾ ਹੈ: ਭਾਵ ਖਤਰਿਆਂ ਨੂੰ ਟਰੈਕ ਕਰਨਾ ਅਤੇ ਹਮਲਾਵਰ ਜਵਾਬੀ ਉਪਾਅ ਸ਼ੁਰੂ ਕਰਨਾ।

ਹਮਲਾਵਰ ਭੂਮਿਕਾ ਲਈ, ਰੂਸ ਦਾ ਬਣਾਇਆ S-400 ਮਿਜ਼ਾਈਲ ਸਿਸਟਮ ਪ੍ਰਮੁੱਖ ਹਥਿਆਰ ਹੈ, ਜੋ 600 ਕਿਲੋਮੀਟਰ ਦੀ ਰੇਂਜ ਦੇ ਅੰਦਰ ਕਈ ਟੀਚਿਆਂ ਨੂੰ ਟਰੈਕ ਕਰਨ ਅਤੇ ਉਨ੍ਹਾਂ ’ਤੇ ਹਮਲਾ ਕਰਨ ਦੇ ਸਮਰੱਥ ਹੈ।

S-400, ਜਿਸਨੂੰ ਭਾਰਤੀ ਹਵਾਈ ਫ਼ੌਜ (IAF) ਵਿੱਚ ਸੁਦਰਸ਼ਨ ਚੱਕਰ ਵੀ ਕਿਹਾ ਜਾਂਦਾ ਹੈ, ਦੁਨੀਆ ਦੀਆਂ ਸਭ ਤੋਂ ਉੱਨਤ ਲੰਬੀ-ਦੂਰੀ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਵਿੱਚੋਂ ਇੱਕ ਹੈ। ਇਹ ਸਟੀਲਥ ਏਅਰਕ੍ਰਾਫਟ, ਕਰੂਜ਼ ਮਿਜ਼ਾਈਲਾਂ, ਡਰੋਨ ਅਤੇ ਰਣਨੀਤਕ ਬੈਲਿਸਟਿਕ ਮਿਜ਼ਾਈਲਾਂ ਸਮੇਤ ਹਵਾਈ ਖਤਰਿਆਂ ਦੇ ਵਿਸ਼ਾਲ ਸਪੈਕਟ੍ਰਮ ਦਾ ਪਤਾ ਲਗਾ ਸਕਦਾ ਹੈ ਅਤੇ ਉਨ੍ਹਾਂ ਨੂੰ ਉਲ਼ਝਾ ਸਕਦਾ ਹੈ।

Integrated air defence grid ਇੱਕ ਪਰਤਦਾਰ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਸਹਾਇਤਾ ਪ੍ਰਾਪਤ ਹੈ, ਜਿਸ ਵਿੱਚ ਵੱਖ-ਵੱਖ ਸਟ੍ਰਾਈਕਿੰਗ ਰੇਂਜਾਂ ਵਾਲੀਆਂ ਕਈ ਇਕਾਈਆਂ ਸ਼ਾਮਲ ਹਨ। ਇਨ੍ਹਾਂ ਵਿੱਚ ਆਕਾਸ਼-ਐਨਜੀ, ਬਰਾਕ ਅਤੇ ਕਿਊਆਰਐਸਏਐਮ ਸ਼ਾਮਲ ਹਨ, ਜੋ ਕ੍ਰਮਵਾਰ 100 ਕਿਲੋਮੀਟਰ, 70 ਕਿਲੋਮੀਟਰ ਅਤੇ 30 ਕਿਲੋਮੀਟਰ ਦੇ ਟੀਚਿਆਂ ਨੂੰ ਨੱਥ ਪਾ ਸਕਦੇ ਹਨ। ਇਸ ਪ੍ਰਣਾਲੀ ਵਿੱਚ ਕਾਊਂਟਰ-ਡਰੋਨ ਪ੍ਰਣਾਲੀਆਂ, ਸਪੂਫਿੰਗ ਅਤੇ ਜੈਮਿੰਗ ਸਮਰੱਥਾਵਾਂ ਵੀ ਸ਼ਾਮਲ ਹਨ ਜੋ ਪਾਕਿਸਤਾਨ ਨੂੰ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਤੋਂ ਰੋਕਦੀਆਂ ਹਨ।

ਖਤਰਿਆਂ ਦੀ ਟਰੈਕਿੰਗ ਭਾਰਤੀ ਹਵਾਈ ਸੈਨਾ (IAF) ਦੇ ਏਕੀਕ੍ਰਿਤ ਹਵਾਈ ਕਮਾਂਡ ਅਤੇ ਕੰਟਰੋਲ ਸਿਸਟਮ (IACCS) ਦੁਆਰਾ ਕੀਤੀ ਜਾਂਦੀ ਹੈ। IACCS ਰਾਡਾਰਾਂ ਅਤੇ ਸੈਂਸਰਾਂ ਦੀ ਇੱਕ ਲੜੀ ਨਾਲ ਜੁੜਨ ਲਈ ਇੱਕ ਸਮਰਪਿਤ ਹਾਈ-ਸਪੀਡ ਆਪਟਿਕ ਫਾਈਬਰ ਕੇਬਲ ਦੀ ਵਰਤੋਂ ਕਰਦਾ ਹੈ ਜੋ ਪਾਕਿਸਤਾਨ ਤੋਂ ਹਵਾ ਵਿੱਚ ਗਤੀ ਦਾ ਪਤਾ ਲਗਾਉਂਦੇ ਹਨ। ਇਹ ਜਾਣਕਾਰੀ ਪਾਕਿਸਤਾਨ ਦੇ ਸਾਹਮਣੇ ਭਾਰਤੀ ਖੇਤਰਾਂ ਵਿੱਚ ਤਾਇਨਾਤ ਵੱਖ-ਵੱਖ ਹਵਾਈ ਰੱਖਿਆ ਇਕਾਈਆਂ ਨੂੰ ਨਾਲ ਦੀ ਨਾਲ (in real-time) ਭੇਜੀ ਜਾਂਦੀ ਹੈ।

ਪਾਕਿਸਤਾਨ ਨੇ ਉੱਤਰੀ ਅਤੇ ਪੱਛਮੀ ਭਾਰਤ ਵਿੱਚ ਬੀਤੀ ਰਾਤ 15 ਫੌਜੀ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵਿਚ ਸ੍ਰੀਨਗਰ, ਜੰਮੂ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਚੰਡੀਗੜ੍ਹ, ਫਲੋਦੀ ਅਤੇ ਭੁਜ ਦੇ ਮੁੱਖ ਅੱਡੇ ਸ਼ਾਮਲ ਹਨ। ਹਾਲਾਂਕਿ, ਏਕੀਕ੍ਰਿਤ ਹਵਾਈ ਰੱਖਿਆ ਗਰਿੱਡ ਨੇ ਆਉਣ ਵਾਲੇ ਖਤਰਿਆਂ ਨੂੰ ਸਫਲਤਾਪੂਰਵਕ ਰੋਕਿਆ ਤੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ।

Advertisement
Show comments