ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਵੱਲੋਂ 'ਪ੍ਰਾਚੀਨ ਬੋਧੀ ਸਥਾਨ, ਸਾਰਨਾਥ' ਸਾਲ 2025-26 ਲਈ UNESCO ਵਿਸ਼ਵ ਵਿਰਾਸਤ ਕੇਂਦਰ ਵਜੋਂ ਨਾਮਜ਼ਦ

ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ ਜਾਣਕਾਰੀ
ਸਾਰਥਾਨ ਸਥਿਤ ਬੁੱਧ ਧਰਮ ਦਾ ਧਮੇਖ ਸਤੂਪ। -ਫੋਟੋ: X/ @ASIGoI
Advertisement

ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੰਸਦ ਨੂੰ ਸੂਚਿਤ ਕੀਤਾ ਕਿ ਭਾਰਤ ਨੇ ਇਸ ਸਾਲ 2025-26 ਨਾਮਜ਼ਦਗੀ ਚੱਕਰ ਲਈ ਯੂਨੈਸਕੋ ਵਿਸ਼ਵ ਵਿਰਾਸਤ ਕੇਂਦਰ (UNESCO World Heritage Centre) ਵਜੋਂ 'ਪ੍ਰਾਚੀਨ ਬੋਧੀ ਸਥਾਨ, ਸਾਰਨਾਥ' ('Ancient Buddhist Site, Sarnath') ਸਿਰਲੇਖ ਵਾਲਾ ਇੱਕ ਡੋਜ਼ੀਅਰ ਸੌਂਪਿਆ ਹੈ। ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਗੱਲ ਕਹੀ ਹੈ।

ਉਨ੍ਹਾਂ ਤੋਂ ਯੂਨੈਸਕੋ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕਰਨ ਲਈ ਤਜਵੀਜ਼ ਕੀਤੇ ਜਾ ਰਹੇ ਨਵੇਂ ਵਿਰਾਸਤੀ ਸਥਾਨਾਂ ਦੀ ਗਿਣਤੀ ਅਤੇ ਇਸ ਪ੍ਰਕਿਰਿਆ ਲਈ ਤੈਅ ਮਿਆਦ ਦੇ ਵੇਰਵੇ ਪੁੱਛੇ ਗਏ ਸਨ।

Advertisement

ਮੰਤਰੀ ਨੇ ਆਪਣੇ ਜਵਾਬ ਵਿੱਚ ਕਿਹਾ, "ਇਸ ਸਾਲ, 'ਪ੍ਰਾਚੀਨ ਬੋਧੀ ਸਥਾਨ, ਸਾਰਨਾਥ' ਸਿਰਲੇਖ ਵਾਲਾ ਨਾਮਜ਼ਦਗੀ ਡੋਜ਼ੀਅਰ 2025-26 ਨਾਮਜ਼ਦਗੀ ਚੱਕਰ ਲਈ ਵਿਸ਼ਵ ਵਿਰਾਸਤ ਕੇਂਦਰ ਨੂੰ ਸੌਂਪਿਆ ਗਿਆ ਹੈ। ਸੰਚਾਲਨ ਦਿਸ਼ਾ-ਨਿਰਦੇਸ਼ਾਂ, 2024 ਦੇ ਅਨੁਸਾਰ, ਕਿਸੇ ਵੀ ਦਿੱਤੇ ਚੱਕਰ ਵਿੱਚ ਸ਼ਿਲਾਲੇਖ ਪ੍ਰਕਿਰਿਆ ਲਈ ਸਿਰਫ਼ ਇੱਕ ਜਾਇਦਾਦ ਨਾਮਜ਼ਦ ਕੀਤੀ ਜਾ ਸਕਦੀ ਹੈ।" ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪ੍ਰਕਿਰਿਆ ਵਿੱਚ ਮਿਸਲ ਜਮ੍ਹਾਂ ਕਰਨ ਦੀ ਤਾਰੀਖ਼ ਤੋਂ ‘ਕਰੀਬ ਡੇਢ ਸਾਲ’ ਦਾ ਸਮਾਂ ਲੱਗਦਾ ਹੈ।

ਗ਼ੌਰਤਲਬ ਹੈ ਕਿ ਸਾਰਨਾਥ ਉਹ ਸਥਾਨ ਹੈ ਜਿਥੇ ਗੌਤਮ ਬੁੱਧ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਆਪਣੇ ਪੰਜ ਚੇਲਿਆਂ ਨੂੰ ਪਹਿਲਾ ‘ਧੰਮ ਉਪਦੇਸ਼’ ਦਿੱਤਾ ਸੀ। ਇਹ ਸਥਾਨ ਉੱਤਰ ਪ੍ਰਦੇਸ਼ ਵਿਚ ਵਾਰਾਣਸੀ ਦੇ ਨੇੜੇ ਸਥਿਤ ਹੈ।

Advertisement
Show comments