ਭਾਰਤ ਹੁਣ ਦਹਿਸ਼ਤੀ ਹਮਲੇ ’ਤੇ ਚੁੱਪ ਨਹੀਂ ਰਹਿੰਦਾ: ਮੋਦੀ
Prime Minister Narendra Modiਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨ ਡੀ ਟੀ ਵੀ ਵਰਲਡ ਗਲੋਬਲ ਸਮਾਗਮ ਵਿਚ ਕਿਹਾ ਕਿ ਹੁਣ ਭਾਰਤ ਦਹਿਸ਼ਤੀ ਹਮਲੇ ’ਤੇ ਚੁੱਪ ਨਹੀਂ ਰਹਿੰਦਾ ਸਗੋਂ ਸਰਜੀਕਲ ਸਟਰਾਈਕ ਤੇ ਅਪਰੇਸ਼ਨ ਸਿੰਧੂਰ ਨਾਲ ਕਰਾਰਾ ਜਵਾਬ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਹਿਸ਼ਤੀ ਕਾਰਵਾਈਆਂ ਖ਼ਿਲਾਫ਼ ਰੁਕਣ ਵਾਲਾ ਨਹੀਂ ਹੈ। ਉਨ੍ਹਾਂ ਕਾਂਗਰਸ ਦੇ ਸਮੇਂ ਦੀ ਤੁਲਨਾ ਕਰਦਿਆਂ ਕਿਹਾ ਕਿ ਦੇਸ਼ ਵਿਚ 60 ਸਾਲ ਸਰਕਾਰ ਚਲਾਉਣ ਵਾਲਿਆਂ ਨੇ ਦਹਿਸ਼ਤੀ ਕਾਰਵਾਈਆਂ ਖ਼ਿਲਾਫ ਕੁਝ ਨਹੀਂ ਕੀਤਾ ਜਦ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਜ਼ਿਕਰਯੋਗ ਬਦਲਾਅ ਲਿਆਂਦੇ। ਕਾਂਗਰਸ ਨੇ ਮਾਓਵਾਦੀਆਂ ਦੀਆਂ ਗਤੀਵਿਧੀਆਂ ’ਤੇ ਕੁਝ ਨਾ ਕੀਤਾ ਜਦਕਿ ਭਾਜਪਾ ਸਰਕਾਰ ਨੇ ਇਸ ਨੂੰ ਜੜ੍ਹੋਂ ਪੁੱਟਣ ਲਈ ਕੰਮ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਇਨਕਮ ਟੈਕਸ ਤੇ ਜੀ ਐਸ ਟੀ ਘਟਾਏ ਗਏ ਹਨ। 12 ਲੱਖ ਦੀ ਆਮਦਨ ’ਤੇ ਜ਼ੀਰੋ ਟੈਕਸ ਕੀਤਾ ਗਿਆ ਹੈ ਜਿਸ ਕਾਰਨ ਇਕ ਸਾਲ ਵਿਚ ਹੀ ਭਾਰਤ ਵਾਸੀਆਂ ਦੇ ਢਾਈ ਲੱਖ ਕਰੋੜ ਰੁਪਏ ਦੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 11 ਸਾਲਾਂ ਵਿਚ 25 ਕਰੋੜ ਲੋਕਾਂ ਨੂੰ ਗਰੀਬੀ ਵਿਚੋਂ ਕੱਢਿਆ ਹੈ ਤੇ ਇਹ ਸਰਕਾਰ ਗਰੀਬ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜੀ-7 ਦੇਸ਼ਾਂ ਨਾਲ ਵਪਾਰ 60 ਫੀਸਦੀ ਤੋਂ ਜ਼ਿਆਦਾ ਵਧਿਆ ਹੈ। ਦੁਨੀਆ ਦੇ 50 ਫੀਸਦੀ ਲੈਣ-ਦੇਣ ਭਾਰਤ ਵਿਚ ਹੋ ਰਹੇ ਹਨ।