ਭਾਰਤ ਨੂੰ ਕਾਮਨਵੈਲਥ ਗੇਮਜ਼ 2030 ਦੀ ਮੇਜ਼ਬਾਨੀ ਮਿਲੀ
ਅਹਿਮਦਾਬਾਦ ਵਿਚ ਹੋਵੇਗਾ ਮੁੱਖ ਸਮਾਗਮ; ਓਲੰਪਿਕ 2036 ਵਿੱਚ ਦਾਅਵੇਦਾਰੀ ਹੋਵੇਗੀ ਮਜ਼ਬੂਤ
Advertisement
Ahmedabad formally awarded hosting rights of 2030 Commonwealth Games by the event's governing body in Glasgowਭਾਰਤ ਨੂੰ ਕਾਮਨਵੈਲਥ ਗੇਮਜ਼ 2030 ਦੀ ਮੇਜ਼ਬਾਨੀ ਮਿਲ ਗਈ ਹੈ। ਇਸ ਸਬੰਧੀ ਐਲਾਨ ਅੱਜ ਸਕਾਟਲੈਂਡ ਦੇ ਗਲਾਸਗੋ ਵਿਚ ਕਾਰਜਕਾਰੀ ਬੋਰਡ ਦੀ ਮੀਟਿੰਗ ਵਿਚ ਕੀਤਾ ਗਿਆ। ਇਨ੍ਹਾਂ ਖੇਡਾਂ ਦਾ ਮੁੱਖ ਸਮਾਗਮ ਤੇ ਮੈਚ ਅਹਿਮਦਾਬਾਦ ਵਿਚ ਹੋਣਗੇ। ਭਾਰਤ 15 ਸਾਲ ਬਾਅਦ ਕਾਮਨਵੈਲਥ ਗੇਮਜ਼ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿਚ ਸਾਲ 2010 ਵਿਚ ਇਹ ਖੇਡਾਂ ਕਰਵਾਈਆਂ ਗਈਆਂ ਸਨ। ਉਸ ਵੇਲੇ ਭਾਰਤ ਨੇ ਸੌ ਤੋਂ ਵੱਧ ਮੈਡਲ ਜਿੱਤੇ ਸਨ ਜਿਨ੍ਹਾਂ ਵਿਚ 38 ਸੋਨ ਤਗਮੇ ਸਨ।
ਇਹ ਵੀ ਦੱਸਣਾ ਬਣਦਾ ਹੈ ਕਿ ਕਾਮਨਵੈਲਥ ਦੀ ਟੀਮ ਦੋ ਵਾਰ ਗੁਜਰਾਤ ਦਾ ਦੌਰਾ ਕਰ ਚੁੱਕੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਮਨਵੈਲਥ ਗੇਮਜ਼ ਦੀ ਮੇਜ਼ਬਾਨੀ ਤੋਂ ਬਾਅਦ ਸਾਲ 2036 ਵਿਚ ਓਲੰਪਿਕ ਖੇਡਾਂ ਵਿਚ ਵੀ ਭਾਰਤ ਦੀ ਦਾਅਵੇਦਾਰੀ ਮਜ਼ਬੂਤ ਹੋਵੇਗੀ।
Advertisement
Advertisement
