DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਨੇ ਚੀਨੀ ਨਾਗਰਿਕਾਂ ਲਈ ਟੂਰਿਸਟ ਵੀਜ਼ਾ ਸਹੂਲਤਾਂ ਦਾ ਕੀਤਾ ਵਿਸਥਾਰ

ਭਾਰਤ ਅਤੇ ਚੀਨ ਨੇ ਸਬੰਧਾਂ ਨੂੰ ਸਥਿਰ ਕਰਨ ਅਤੇ ਮੁੜ ਬਣਾਉਣ ਲਈ ਕਈ ਲੋਕ-ਕੇਂਦ੍ਰਿਤ ਕਦਮਾਂ ’ਤੇ ਸਹਿਮਤੀ ਪ੍ਰਗਟਾਈ

  • fb
  • twitter
  • whatsapp
  • whatsapp
Advertisement

ਪੂਰਬੀ ਲੱਦਾਖ ਵਿੱਚ ਫੌਜੀ ਟਕਰਾਅ ਦੇ ਹੱਲ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮੁੜ ਬਣਾਉਣ ਲਈ ਯਤਨ ਤੇਜ਼ ਹੋਣ ਕਾਰਨ, ਚੀਨੀ ਨਾਗਰਿਕ ਹੁਣ ਦੁਨੀਆ ਭਰ ਵਿੱਚ ਭਾਰਤੀ ਮਿਸ਼ਨਾਂ ਅਤੇ ਕੌਂਸਲੇਟਾਂ ਰਾਹੀਂ ਭਾਰਤ ਲਈ ਟੂਰਿਸਟ ਵੀਜ਼ਾ ਲਈ ਅਰਜ਼ੀ ਦੇ ਸਕਣਗੇ।

ਮਈ 2020 ਵਿੱਚ ਪੂਰਬੀ ਲੱਦਾਖ ਵਿੱਚ ਕੰਟਰੋਲ ਰੇਖਾ LAC ਦੇ ਨਾਲ ਫੌਜੀ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਚੀਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨਾ ਮੁਅੱਤਲ ਕਰ ਦਿੱਤਾ ਗਿਆ ਸੀ। ਭਾਰਤ ਨੇ ਜੁਲਾਈ ਵਿੱਚ ਚੀਨੀ ਨਾਗਰਿਕਾਂ ਲਈ ਟੂਰਿਸਟ ਵੀਜ਼ਾ ਮੁੜ ਸ਼ੁਰੂ ਕੀਤਾ ਸੀ।

Advertisement

ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਦੁਨੀਆ ਭਰ ਦੀਆਂ ਭਾਰਤੀ ਅੰਬੈਸੀਆਂ ਅਤੇ ਕੌਂਸਲੇਟਾਂ ਵਿੱਚ ਚੀਨੀ ਨਾਗਰਿਕਾਂ ਲਈ ਟੂਰਿਸਟ ਵੀਜ਼ੇ ਖੋਲ੍ਹ ਦਿੱਤੇ ਗਏ। ਮੁੜ ਸ਼ੁਰੂਆਤ ਤੋਂ ਬਾਅਦ, ਅਰਜ਼ੀਆਂ ਭਾਰਤੀ ਦੂਤਾਵਾਸ ਬੀਜਿੰਗ ਅਤੇ ਸ਼ੰਘਾਈ, ਗੁਆਂਗਜ਼ੂ ਅਤੇ ਹਾਂਗਕਾਂਗ ਵਿੱਚ ਕੌਂਸਲੇਟਾਂ ਵਿੱਚ ਪ੍ਰਾਪਤ ਹੋ ਰਹੀਆਂ ਸਨ।

Advertisement

ਹਾਲ ਹੀ ਦੇ ਮਹੀਨਿਆਂ ਵਿੱਚ, ਭਾਰਤ ਅਤੇ ਚੀਨ ਨੇ ਸਬੰਧਾਂ ਨੂੰ ਸਥਿਰ ਕਰਨ ਅਤੇ ਮੁੜ ਬਣਾਉਣ ਲਈ ਕਈ ਲੋਕ-ਕੇਂਦ੍ਰਿਤ ਕਦਮਾਂ ’ਤੇ ਸਹਿਮਤੀ ਪ੍ਰਗਟਾਈ ਹੈ। ਇਨ੍ਹਾਂ ਵਿੱਚ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਕਰਨਾ,ਸਿੱਧੀਆਂ ਉਡਾਣਾਂ ਦੀ ਮੁੜ ਸ਼ੁਰੂਆਤ (ਇਹ ਅਕਤੂਬਰ ਵਿੱਚ ਮੁੜ ਸ਼ੁਰੂ ਹੋਈਆਂ),ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾਉਣਾ,ਵੀਜ਼ਾ ਸਹੂਲਤਾਂ ਪ੍ਰਦਾਨ ਕਰਨਾ ਸ਼ਾਮਲ ਹਨ।

ਇਹ ਕਦਮ ਦੋਵਾਂ ਦੇਸ਼ਾਂ ਦੇ ਨੇਤਾਵਾਂ ਦੇ ਮਾਰਗਦਰਸ਼ਨ ਅਨੁਸਾਰ, ਲੋਕਾਂ ਦੇ ਆਪਸੀ ਅਦਾਨ-ਪ੍ਰਦਾਨ (people-to-people exchanges) ਨੂੰ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਚੁੱਕੇ ਗਏ ਹਨ।

Advertisement
×