ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੁੱਧ ਦੀ ਮਿਲਾਵਟ ਦੇ ਮਾਮਲਿਆਂ ’ਚ ਵਾਧਾ: 36.72 ਕਰੋੜ ਰੁਪਏ ਦਾ ਲਾਇਆ ਗਿਆ ਜੁਰਮਾਨਾ

ਲੋਕ ਸਭਾ ਵਿੱਚ ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਨੇ ਅੰਕੜੇ ਕੀਤੇ ਸਾਂਝੇ
ਸੰਕੇਤਕ ਤਸਵੀਰ।
Advertisement

ਸਰਕਾਰ ਨੇ ਸੰਸਦ ਨੁੂੰ ਦੱਸਿਆ ਕਿ ਵਿਤੀ ਸਾਲ 2024-25 ਦੌਰਾਨ ਨਕਲੀ ਅਤੇ ਮਿਲਾਵਟੀ ਦੁੱਧ ਨਾਲ ਸਬੰਧਤ 8815 ਮਾਮਲਿਆਂ ਵਿੱਚ 36.72 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਹਨ, ਜੋ ਕਿ ਪਿਛਲੇ ਵਿੱਤੀ ਸਾਲਾਂ ਨਾਲੋਂ ਵੱਧ ਹਨ।

ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਐੱਸਪੀ ਸਿੰਘ ਬਘੇਲ ਨੇ ਲੋਕ ਸਭਾ ਵਿੱਚ ਆਪਣੇ ਲਿਖਤੀ ਜਵਾਬ ਵਿੱਚ ਕਿਹਾ ਕਿ ਦੁੱਧ ਵਿੱਚ ਮਿਲਾਵਟ ਨੂੰ ਰੋਕਣ ਲਈ ਤਿਉਹਾਰਾਂ ਦੇ ਸੀਜ਼ਨ ਦੌਰਾਨ ਨਿਗਰਾਨੀ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ।

Advertisement

ਉਨ੍ਹਾਂ ਕਿਹਾ ਕਿ ਵਿਤੀ ਵਰ੍ਹੇ 2024-25 ਵਿੱਚ ਪ੍ਰਮੁੱਖ ਤਿਉਹਾਰਾਂ ਤੋਂ ਪਹਿਲਾਂ ਵਿਸ਼ੇਸ਼ ਮੁਹਿੰਮਾਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚ ਦੀਵਾਲੀ ਤੋਂ ਪਹਿਲਾਂ ਸਤੰਬਰ 2024 ਅਤੇ ਹੋਲੀ ਤੋਂ ਪਹਿਲਾਂ ਫਰਵਰੀ 2025 ਵਿੱਚ ਵੀ ਮਹਿੰਮ ਚਲਾਈ ਗਈ। ਇਨ੍ਹਾਂ ਤਿਉਹਾਰਾਂ ਦੌਰਾਨ ਦੁੱਧ ਉਤਪਾਦਾਂ ਦੀ ਮੰਗ ਲਗਾਤਾਰ ਵਧ ਜਾਂਦੀ ਹੈ।

ਮੰਤਰੀ ਬਘੇਲ ਨੇ ਕਿਹਾ ਕਿ ਪੂਰੇ ਸਾਲ ਦੌਰਾਨ 33,405 ਦੁੱਧ ਦੇ ਨਮੂਨੇ ਲਏ ਗਏ ਅਤੇ ਵਿਸਲੇਸ਼ਣ ਤੋਂ ਬਾਅਦ ਇਸ ਦੇ ਨਤੀਜੇ ਵਜੋਂ 12,057 ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿੱਚੋਂ 8,815 ਮਾਮਲਿਆਂ ਵਿੱਚ ਜ਼ਿੰਮੇਵਾਰ ਵਿਅਕਤੀ ਦੋਸ਼ੀ ਠਹਿਰਾਏ ਗਏ ਅਤੇ 36.72 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ।

ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਜੁਰਮਾਨੇ ਦੀ ਰਕਮ ਵਿੱਚ ਲਗਾਤਾਰ ਵਾਧਾ ਹੋਇਆ ਹੈ। 2023-24 ਵਿੱਚ 34.83 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ, ਜਦੋਂ ਕਿ 2022-23 ਵਿੱਚ ਇਹ ਜੁਰਮਾਨਾ 24.30 ਕਰੋੜ ਰੁਪਏ ਸੀ।

Advertisement
Tags :
Animal Husbandry and DairyingFake Milk CasesFinancial Year 2024-25FY25lok sabhaMinister of State for FisheriesParliamentPenaltyS P Singh Baghel