ਖਾਲਸਾ ਬਾਕਸਿੰਗ ਅਕੈਡਮੀ ਦਾ ਉਦਘਾਟਨ
ਨਿੱਜੀ ਪੱਤਰ ਪ੍ਰੇਰਕ ਨਵੀਂ ਦਿੱਲੀ, 18 ਜੁਲਾਈ ਸਰਵੋਦਿਆ ਸਕੂਲ ਪੁਲੀਸ ਲਾਈਨ ਕਿੰਗਸਵੇ ਕੈਂਪ, ਦਿੱਲੀ ਵਿਚ ਖ਼ਾਲਸਾ ਬਾਕਸਿੰਗ ਅਕੈਡਮੀ ਦਾ ਉਦਘਾਟਨ ਮੁੱਖ ਮਹਿਮਾਨ ਹਲਕਾ ਵਿਧਾਇਕ ਅਖਿਲੇਸ਼ ਤ੍ਰਿਪਾਠੀ ਨੇ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਯੋਗੇਸ਼ ਪਾਲ ਸਿੰਘ (ਡਿਪਟੀ ਡਾਇਰੈਕਟਰ, ਸਪੋਰਟਸ) ਅਤੇ...
Advertisement
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੁਲਾਈ
Advertisement
ਸਰਵੋਦਿਆ ਸਕੂਲ ਪੁਲੀਸ ਲਾਈਨ ਕਿੰਗਸਵੇ ਕੈਂਪ, ਦਿੱਲੀ ਵਿਚ ਖ਼ਾਲਸਾ ਬਾਕਸਿੰਗ ਅਕੈਡਮੀ ਦਾ ਉਦਘਾਟਨ ਮੁੱਖ ਮਹਿਮਾਨ ਹਲਕਾ ਵਿਧਾਇਕ ਅਖਿਲੇਸ਼ ਤ੍ਰਿਪਾਠੀ ਨੇ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਯੋਗੇਸ਼ ਪਾਲ ਸਿੰਘ (ਡਿਪਟੀ ਡਾਇਰੈਕਟਰ, ਸਪੋਰਟਸ) ਅਤੇ ਡਾ. ਏਕੇ ਭੱਟ (ਜ਼ਿਲ੍ਹਾ ਡਿਪਟੀ ਡਾਇਰੈਕਟਰ, ਐਜੂਕੇਸ਼ਨ) ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਦਰੋਣਾਚਾਰੀਆ ਐਵਾਰਡੀ ਐੱਸਆਰ ਸਿੰਘ, ਛੱਤਰਪਤੀ ਸ਼ਿਵਾ ਜੀ ਐਵਾਰਡੀ, ਏਸ਼ੀਅਨ ਮੈਡਲਿਸਟ ਮੁੱਖ ਕੋਚ ਕੈਪਟਨ ਐੱਮਪੀ ਸਿੰਘ ਅਤੇ ਰਾਧੇ ਸ਼ਿਆਮ (ਐੱਸ.ਪੀ.ਈ.) ਨੇ ਵੀ ਸ਼ਿਰਕਤ ਕੀਤੀ। ਸ੍ਰੀ ਅਖਿਲੇਸ਼ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਨਵੀਂ ਖੇਡ ਨੀਤੀ ਸਰਕਾਰੀ ਸਕੂਲਾਂ ਵਿਚ ਪ੍ਰਾਈਵੇਟ ਖੇਡ ਸੰਸਥਾਵਾਂ ਅਤੇ ਕੋਚਾਂ ਨਾਲ ਮਿਲ ਕੇ ਖੇਡਾਂ ਦਾ ਪੱਧਰ ਉੱਚਾ ਚੁੱਕਣ ਵਿਚ ਸਹਾਈ ਹੋਵੇਗੀ।
Advertisement
Advertisement
×

