ਕੌਮੀ ਰਾਜਧਾਨੀ ਵਿੱਚ ਟਮਾਟਰ 100 ਰੁਪਏ ਕਿੱਲੋ ’ਤੇ ਪੁੱਜਿਆ
ਨਵੀਂ ਦਿੱਲੀ, 20 ਜੁਲਾਈ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਖਰਾਬ ਮੌਸਮ ਤੇ ਮੀਂਹ ਪੈਣ ਕਾਰਨ ਕੌਮੀ ਰਾਜਧਾਨੀ ਦੇ ਪ੍ਰਚੂਨ ਬਾਜ਼ਾਰ ਵਿੱਚ ਟਮਾਟਰ ਦੀ ਕੀਮਤ ਅੱਜ 100 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਈ। ਰਾਜਧਾਨੀ ’ਚ ਮਦਰ ਡੇਅਰੀ ਦੇ ਰਿਟੇਲ ਆਊਟਲੈਟ ’ਤੇ...
Advertisement
ਨਵੀਂ ਦਿੱਲੀ, 20 ਜੁਲਾਈ
ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਖਰਾਬ ਮੌਸਮ ਤੇ ਮੀਂਹ ਪੈਣ ਕਾਰਨ ਕੌਮੀ ਰਾਜਧਾਨੀ ਦੇ ਪ੍ਰਚੂਨ ਬਾਜ਼ਾਰ ਵਿੱਚ ਟਮਾਟਰ ਦੀ ਕੀਮਤ ਅੱਜ 100 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਈ। ਰਾਜਧਾਨੀ ’ਚ ਮਦਰ ਡੇਅਰੀ ਦੇ ਰਿਟੇਲ ਆਊਟਲੈਟ ’ਤੇ ਟਮਾਟਰ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ। ਖਪਤਕਾਰ ਮਾਮਲਿਆਂ ਦੇ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ਨਿਚਰਵਾਰ ਨੂੰ ਦਿੱਲੀ ਵਿੱਚ ਟਮਾਟਰ ਦੀਆਂ ਪ੍ਰਚੂਨ ਕੀਮਤਾਂ 93 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀਆਂ ਗਈਆਂ। ਸਰਕਾਰੀ ਅੰਕੜਿਆਂ ਅਨੁਸਾਰ 20 ਜੁਲਾਈ ਨੂੰ ਟਮਾਟਰ ਦੀ ਦੇਸ਼ ਭਰ ਵਿੱਚ ਔਸਤ ਕੀਮਤ 73.76 ਰੁਪਏ ਪ੍ਰਤੀ ਕਿਲੋ ਰਹੀ। ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਹਫਤੇ ਅਤਿ ਦੀ ਗਰਮੀ ਅਤੇ ਵੱਧ ਮੀਂਹ ਕਾਰਨ ਸਪਲਾਈ ’ਚ ਕਟੌਤੀ ਹੋਈ ਸੀ ਜਿਸ ਕਾਰਨ ਕੀਮਤਾਂ ਵਧੀਆਂ। ਇਸ ਤੋਂ ਇਲਾਵਾ ਸਬਜ਼ੀਆਂ ਦੀਆਂ ਕੀਮਤਾਂ ਵਿਚ ਵੀ ਤੇਜ਼ੀ ਆਈ ਹੈ।
Advertisement
Advertisement