ਘਰ ’ਚੋਂ ਗ਼ੈਰ-ਕਾਨੂੰਨੀ ਪਟਾਕੇ ਜ਼ਬਤ
ਦਿੱਲੀ ਪੁਲੀਸ ਨੇ ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਖੇਤਰ ਵਿੱਚ ਇੱਕ ਰਿਹਾਇਸ਼ੀ ਘਰ ਤੋਂ 3,580.4 ਕਿਲੋਗ੍ਰਾਮ ਗੈ਼ਰ-ਕਾਨੂੰਨੀ ਪਟਾਕੇ ਜ਼ਬਤ ਕੀਤੇ ਹਨ। ਇਹ ਪਟਾਕੇ ਘਰ ਅੰਦਰ ਲੁਕਾ ਕੇ ਰੱਖੇ ਗਏ ਸਨ ਅਤੇ ਇਨ੍ਹਾਂ ਨੂੰ ਅੱਗੋਂ ਛੋਟੇ-ਛੋਟੇ ਪੈਕਟਾਂ ਵਿੱਚ ਬੰਦ ਕਰ ਕੇ...
Advertisement
ਦਿੱਲੀ ਪੁਲੀਸ ਨੇ ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਖੇਤਰ ਵਿੱਚ ਇੱਕ ਰਿਹਾਇਸ਼ੀ ਘਰ ਤੋਂ 3,580.4 ਕਿਲੋਗ੍ਰਾਮ ਗੈ਼ਰ-ਕਾਨੂੰਨੀ ਪਟਾਕੇ ਜ਼ਬਤ ਕੀਤੇ ਹਨ। ਇਹ ਪਟਾਕੇ ਘਰ ਅੰਦਰ ਲੁਕਾ ਕੇ ਰੱਖੇ ਗਏ ਸਨ ਅਤੇ ਇਨ੍ਹਾਂ ਨੂੰ ਅੱਗੋਂ ਛੋਟੇ-ਛੋਟੇ ਪੈਕਟਾਂ ਵਿੱਚ ਬੰਦ ਕਰ ਕੇ ਦੁਸਹਿਰੇ ਅਤੇ ਦਿਵਾਲੀ ਦੇ ਦਿਨਾਂ ਦੌਰਾਨ ਵੇਚਣ ਦੀ ਯੋਜਨਾ ਸੀ। ਪੁਲੀਸ ਨੇ ਵਿਅਕਤੀ, ਉਸ ਦੀ ਪਤਨੀ ਅਤੇ ਪੁੱਤਰ ਨੂੰ ਰੰਗੇ ਹੱਥੀਂ ਫੜਿਆ। ਇਹ ਪਟਾਕੇ ਮੇਰਠ, ਗੁੜਗਾਓਂ ਅਤੇ ਗਾਜ਼ੀਆਬਾਦ ਤੋਂ ਖਰੀਦੇ ਗਏ ਸਨ ਅਤੇ ਸੁਪਰੀਮ ਕੋਰਟ ਦੀ ਪਾਬੰਦੀ ਦੇ ਬਾਵਜੂਦ ਦਿੱਲੀ ਵਿੱਚ ਮੁਨਾਫ਼ੇ ਲਈ ਵੇਚੇ ਜਾਣੇ ਸਨ। ਪੁਲੀਸ ਨੇ ਦੱਸਿਆ ਕਿ ਕਥਿਤ ਦੋਸ਼ੀ ਪਰਿਵਾਰ ਮੋਤੀ ਨਗਰ ਵਿੱਚ ਇੱਕ ਖਾਣੇ ਦੀ ਦੁਕਾਨ ਵੀ ਚਲਾਉਂਦਾ ਹੈ। ਇਸ ਦੇ ਬਾਵਜੂਦ ਉਹ ਪਟਾਕਿਆਂ ਦੇ ਗੈਰ-ਕਾਨੂੰਨੀ ਵਪਾਰ ਅਤੇ ਵਿਕਰੀ ਵਿੱਚ ਸ਼ਾਮਲ ਸਨ। ਪੁਲੀਸ ਨੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਗੈਰ-ਕਾਨੂੰਨੀ ਪਟਾਕਿਆਂ ਦੀ ਤਸਕਰੀ ਰੋਕਣ ਲਈ ਮੁਹਿੰਮ ਸ਼ੁਰੂ ਕੀਤੀ ਹੈ।
Advertisement
Advertisement
×