ਹੋਰ ਚਵਨਪ੍ਰਾਸ਼ਾਂ ਨੂੰ ਧੋਖਾ ਕਿਵੇਂ ਦੱਸ ਸਕਦੀ ਹੈ ਪਤੰਜਲੀ: ਹਾਈ ਕੋਰਟ
ਅਦਾਲਤ ਨੇ ਡਾਬਰ ਇੰਡੀਆ ਦੀ ਪਟੀਸ਼ਨ ’ਤੇ ਫੈਸਲਾ ਰਾਖਵਾਂ ਰੱਖਿਆ
Advertisement
How can you call other chyawanprash products ‘dhokha’, Delhi High Court asks Patanjali ਦਿੱਲੀ ਹਾਈ ਕੋਰਟ ਨੇ ਅੱਜ ਪਤੰਜਲੀ ਆਯੁਰਵੇਦ ਨੂੰ ਸਵਾਲ ਕੀਤਾ ਕਿ ਉਹ ਦੂਜੇ ਚਵਨਪ੍ਰਾਸ਼ ਉਤਪਾਦਾਂ ਨੂੰ ਧੋਖਾ ਕਿਵੇਂ ਕਹਿ ਸਕਦੀ ਹੈੈ। ਇਸ ਸਬੰਧੀ ਡਾਬਰ ਇੰਡੀਆ ਨੇ ਪਤੰਜਲੀ ਖ਼ਿਲਾਫ਼ ਪਟੀਸ਼ਨ ਦਾਇਰ ਕਰ ਕੇ ਪਤੰਜਲੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਅਦਾਲਤ ਨੇ ਇਸ ਮਾਮਲੇ ’ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ। ਹਾਈ ਕੋਰਟ ਨੇ ਕਿਹਾ ਕਿ ਯੋਗ ਗੁਰੂ ਰਾਮਦੇਵ ਦੀ ਪਤੰਜਲੀ ਨੂੰ ਆਪਣੇ ਇਸ਼ਤਿਹਾਰਾਂ ਵਿੱਚ ਕੋਈ ਹੋਰ ਸ਼ਬਦ ਵਰਤਣ ਬਾਰੇ ਸੋਚਣਾ ਚਾਹੀਦਾ ਹੈ, ਉਨ੍ਹਾਂ ਦੇ ਉਤਪਾਦ ਅਤੇ ਦੂਜਿਆਂ ਵਿਚਕਾਰ ਤੁਲਨਾ ਦੀ ਇਜਾਜ਼ਤ ਹੈ ਪਰ ਦੂਜੇ ਉਤਪਾਦਾਂ ਨੂੰ ਹੇਠਲੇ ਪੱਧਰ ਦੇ ਦਿਖਾਉਣਾ ਸਹੀ ਨਹੀਂ ਹੈ। -ਪੀਟੀਆਈ
Advertisement
Advertisement
Advertisement
×

