ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੂਨ ਅਤੇ ਖੇਡਾਂ ਇਕੱਠੇ ਕਿਵੇਂ ਚੱਲ ਰਹੀਆਂ: ਸੰਜੇ ਸਿੰਘ

ਭਾਰਤ-ਪਾਕਿ ਮੈਚ ਨੂੰ ਲੈ ਕੇ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਨਿੰਦਾ !
ਫਾਈਲ ਫੋਟੋ।
Advertisement

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ’ਤੇ ਨਿਸ਼ਾਨਾ ਸਾਧਿਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ‘ਅਤਿਵਾਦ ਅਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ’ ਅਤੇ ਕਿਹਾ ਕਿ ਹੁਣ ਖੂਨ ਅਤੇ ਖੇਡ ਇਕੱਠੇ ਕਿਵੇਂ ਚੱਲ ਰਹੇ ਹਨ?

ਸੰਜੇ ਸਿੰਘ ਨੇ ਕਿਹਾ, “ਭਾਰਤ ਸਰਕਾਰ ਨੇ ਕਿਹਾ ਕਿ ਪਾਕਿਸਤਾਨ ਦੇ ਅਤਿਵਾਦੀਆਂ ਨੇ ਪਹਿਲਗਾਮ ਘਟਨਾ ਨੂੰ ਅੰਜਾਮ ਦਿੱਤਾ। ਫਿਰ ਆਪਰੇਸ਼ਨ ਸਿੰਧੂਰ ਹੋਇਆ। ਸਾਡੇ ਸੈਨਿਕਾਂ ਅਤੇ ਜਨਤਾ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ, ਜਿਸ ਪਾਕਿਸਤਾਨ ਨਾਲ ਤੁਸੀਂ ਲੜ ਰਹੇ ਹੋ, ਤੁਸੀਂ ਖੁਦ ਕਿਹਾ ਸੀ ਕਿ ਆਪ੍ਰੇਸ਼ਨ ਸਿੰਦੂਰ ਅਜੇ ਖ਼ਤਮ ਨਹੀਂ ਹੋਇਆ। ਇਹ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਹੈ ਕਿ ਅਤਿਵਾਦ ਅਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ। ਫਿਰ ਖੂਨ ਅਤੇ ਖੇਡ ਇਕੱਠੇ ਕਿਵੇਂ ਚੱਲ ਰਹੇ ਹਨ?

Advertisement

ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਏਸ਼ੀਆ ਕੱਪ ਵਿੱਚ ਪਾਕਿਸਤਾਨ ਵਿਰੁੱਧ ਭਾਰਤ ਦੇ ਨਿਰਧਾਰਤ ਕ੍ਰਿਕਟ ਮੈਚ ਨੂੰ ਜਾਇਜ਼ ਠਹਿਰਾਉਂਦੇ ਹੋਏ ਨਿਯਮਾਂ ਦੀ ਪਾਲਣਾ ਕਰ ਰਹੀ ਹੈ।

ਮੌਰਿਆ ਨੇ ਕਿਹਾ ਕਿ ਕੌਮਾਂਤਰੀ ਮੁਕਾਬਲਿਆਂ ਵਿੱਚ ਭਾਗੀਦਾਰੀ ਨਾਲ ਸਬੰਧਤ ਕੁਝ ਉਲਝਣਾਂ ਕਾਰਨ ਮੈਚ ਅੱਗੇ ਵਧਾਇਆ ਜਾ ਰਿਹਾ ਹੈ, ਜਦੋਂ ਕਿ ਇਹ ਸਵੀਕਾਰ ਕਰਦੇ ਹੋਏ ਕਿ ਕੋਈ ਵੀ ਭਾਰਤੀ ਇਹ ਮੈਚ ਨਹੀਂ ਚਾਹੁੰਦਾ।

ਉੱਧਰ ਦੂਜੇ ਪਾਸੇ ਲਗਾਤਾਰ ਇਸ ਮੈਚ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੇਖੇ ਜਾ ਰਹੇ ਹਨ। ਸ਼ਿਵ ਸੈਨਾ (ਯੂਬੀਟੀ) ਦੀਆਂ ਮਹਿਲਾ ਵਰਕਰਾਂ ਨੇ ਮੁੰਬਈ ਵਿੱਚ ‘ਸਿੰਧੂਰ’ ਨਾਲ ਵਿਰੋਧ ਪ੍ਰਦਰਸ਼ਨ ਕੀਤਾ।

Advertisement
Show comments