‘ਨਾਈਟ ਕਲੱਬ’ ਦੀ ਅੱਗ ’ਚ ਖ਼ਾਕ ਹੋਏ ਛੁੱਟੀਆਂ ਮਨਾਉਣ ਦੇ ਸੁਫਨੇ
ਤਿੰਨ ਔਰਤਾਂ ਸਣੇ ਪਰਿਵਾਰ ਦੇ ਚਾਰ ਜੀਆਂ ਦੀ ਗੋਆ ’ਚ ਮੌਤ; ਮ੍ਰਿਤਕਾਂ ਵਿੱਚ ਤਿੰਨ ਸਕੀਆਂ ਭੈਣਾਂ
ਵਿਨੋਦ ਕੁਮਾਰ ਆਪਣੀ ਪਤਨੀ ਅਤੇ ਤਿੰਨ ਸਾਲੀਆਂ ਨਾਲ ਗੋਆ ਵਿੱਚ ਛੁੱਟੀਆਂ ਮਨਾਉਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਪਹਿਲਾਂ ਦਿੱਲੀ ਤੋਂ ਰਵਾਨਾ ਹੋਇਆ ਸੀ। ਉਸਦੀ ਮਾਂ ਨੇ ਖੁਸ਼ੀ-ਖੁਸ਼ੀ ਉਨ੍ਹਾਂ ਨੂੰ ਵਿਦਾ ਕੀਤਾ। ਉਸੇ ਦਰਵਾਜ਼ੇ ’ਤੇ ਉਡੀਕ ਕਰ ਰਹੀ ਮਾਂ ਇਸ ਗੱਲ ਤੋਂ ਅਣਜਾਣ ਸੀ ਕਿ ਉਸਦਾ ਛੋਟਾ ਪੁੱਤਰ, ਵੱਡੀ ਨੂੰਹ ਅਤੇ ਦੋ ਨਜ਼ਦੀਕੀ ਰਿਸ਼ਤੇਦਾਰ ਅੱਗ ਵਿੱਚ ਆਪਣੀਆਂ ਜਾਨਾਂ ਗੁਆਉਣ ਤੋਂ ਬਾਅਦ ਕਦੇ ਵਾਪਸ ਨਹੀਂ ਆਉਣਗੇ। ਅੱਜ ਉਹ ਆਪਣੇ ਉਸੇ ਦਰਵਾਜ਼ੇ ’ਤੇ ਬੈਠੀ ਉਡੀਕ ਕਰਦੀ ਰਹੀ, ਇਸ ਗੱਲ ਤੋਂ ਅਣਜਾਣ ਸੀ ਕਿ ਉਸਦਾ ਛੋਟਾ ਪੁੱਤਰ, ਵੱਡੀ ਨੂੰਹ ਅਤੇ ਦੋ ਨਜ਼ਦੀਕੀ ਰਿਸ਼ਤੇਦਾਰ ਅੱਗ ਵਿੱਚ ਜਾਨਾਂ ਗੁਆਉਣ ਮਗਰੋਂ ਕਦੇ ਨਹੀਂ ਪਤਰਣਗੇ। ਗੋਆ ਵਿੱਚ ਐਤਵਾਰ ਸਵੇਰੇ ਅਰਪੋਰਾ ਦੇ ਇੱਕ ਨਾਈਟਕਲੱਬ ਵਿੱਚ ਲੱਗੀ ਅੱਗ ਵਿੱਚ 25 ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦਿੱਲੀ ਦੇ ਪੰਜ ਨਿਵਾਸੀ ਵੀ ਸ਼ਾਮਲ ਹਨ। ਇਹ ਸਾਰੇ ਵਿਨੋਦ ਕੁਮਾਰ ਦੇ ਪਰਿਵਾਰਕ ਮੈਂਬਰ ਸਨ।
ਪੁਲੀਸ ਨੇ ਦੱਸਿਆ ਕਿ ਪਰਿਵਾਰ ਦੀ ਪੰਜਵੀਂ ਮੈਂਬਰ ਭਾਵਨਾ ਜੋਸ਼ੀ ਬਚ ਗਈ, ਪਰ ਉਹ ਜ਼ਖ਼ਮੀ ਹੋ ਗਈ। ਮ੍ਰਿਤਕਾਂ ਦੀ ਪਛਾਣ ਵਿਨੋਦ ਕੁਮਾਰ (43), ਕਮਲਾ ਜੋਸ਼ੀ (42), ਅਨੀਤਾ ਜੋਸ਼ੀ (41) ਅਤੇ ਸਰੋਜ ਜੋਸ਼ੀ (39) ਵਜੋਂ ਹੋਈ ਹੈ। ਜ਼ਖ਼ਮੀ ਭਾਵਨਾ ਦਾ ਵਿਆਹ ਵਿਨੋਦ ਨਾਲ ਹੋਇਆ ਸੀ। ਤਿੰਨੋਂ ਮ੍ਰਿਤਕ ਔਰਤਾਂ ਭਾਵਨਾ ਦੀਆਂ ਭੈਣਾਂ ਸਨ। ਕਮਲਾ ਦਾ ਵਿਆਹ ਵਿਨੋਦ ਦੇ ਵੱਡੇ ਭਰਾ ਨਵੀਨ ਨਾਲ ਹੋਇਆ ਸੀ।
ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਚਾਰੇ ਭੈਣਾਂ ਮਹੀਨਿਆਂ ਤੋਂ ਇਸ ਯਾਤਰਾ ਦੀ ਯੋਜਨਾ ਬਣਾ ਰਹੀਆਂ ਸਨ, ਉਮੀਦ ਕਰ ਰਹੀਆਂ ਸਨ ਕਿ ਹੁਣ ਕੁਝ ਦਿਨ ਆਰਾਮ ਨਾਲ ਕੱਟਣਗੇ ਕਿਉਂਕਿ ਉਨ੍ਹਾਂ ਦੇ ਬੱਚੇ ਵੱਡੇ ਹੋ ਗਏ ਹਨ ਅਤੇ ਹੁਣ ਪੂਰੀ ਤਰ੍ਹਾਂ ਉਨ੍ਹਾਂ ’ਤੇ ਨਿਰਭਰ ਨਹੀਂ ਹਨ। ਵਿਨੋਦ ਉਨ੍ਹਾਂ ਨਾਲ ਇਸ ਲਈ ਗਿਆ ਸੀ ਤਾਂ ਜੋ ਉਹ ਯਾਤਰਾ ਦੌਰਾਨ ਸੁਰੱਖਿਅਤ ਮਹਿਸੂਸ ਕਰ ਸਕਣ। ਪੰਜ ਭੈਣਾਂ ਆਪਣੇ ਕਰਾਵਲ ਨਗਰ ਘਰ ਤੋਂ ਉਤਸ਼ਾਹ ਨਾਲ ਨਿਕਲੀਆਂ। ਇਸ ਉਮੀਦ ਵਿੱਚ ਸਨ ਕਿ ਉਨ੍ਹਾਂ ਨੂੰ ਆਪਣੇ ਲਗਾਤਾਰ ਰੁਝੇਵਿਆਂ ਤੋਂ ਕੁਝ ਫੁਰਸਤ ਮਿਲੇਗੀ। ਪਰਿਵਾਰ ਦੇ ਲੰਬੇ ਸਮੇਂ ਤੋਂ ਗੁਆਂਢੀ ਰਹੇ ਮਹੀਪਾਲ ਸਿੰਘ ਭੰਡਾਰੀ ਨੇ ਕਿਹਾ ਕਿ ਇਸ ਨੁਕਸਾਨ ਨੂੰ ਸਹਿਣਾ ਮੁਸ਼ਕਲ ਹੈ। ਭੰਡਾਰੀ ਨੇ ਕਿਹਾ, ‘‘ਮੈਂ ਲਗਪਗ 40 ਸਾਲਾਂ ਤੋਂ ਇਸ ਪਰਿਵਾਰ ਦੇ ਨਾਲ ਵਾਲੇ ਘਰ ਵਿੱਚ ਰਹਿ ਰਿਹਾ ਹਾਂ। ਇਹ ਬਹੁਤ ਹੀ ਦੁਖਦਾਈ ਹੈ ਕਿ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਜਾਨ ਕਿਸੇ ਹੋਰ ਦੀ ਗੈਰ-ਜ਼ਿੰਮੇਵਾਰੀ ਕਾਰਨ ਚਲੀ ਗਈ।’’ ਵਿਨੋਦ ਅਤੇ ਭਾਵਨਾ ਦੇ ਦੋ ਬੱਚੇ ਹਨ, ਇੱਕ 11 ਸਾਲ ਦਾ ਲੜਕਾ ਅਤੇ ਇੱਕ ਛੇ ਸਾਲ ਦੀ ਧੀ। ਗੁਆਂਢੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਗੁਆਂਢੀਆਂ ਅਤੇ ਘਰ ਆਉਣ ਵਾਲੇ ਰਿਸ਼ਤੇਦਾਰਾਂ ਤੋਂ ਦੂਰ ਰੱਖਿਆ ਗਿਆ ਹੈ। ਇਸ ਦੌਰਾਨ, ਕਮਲਾ ਦੀ 18 ਸਾਲ ਦੀ ਧੀ ਅਤੇ 14 ਸਾਲ ਦਾ ਪੁੱਤਰ ਘਟਨਾ ਦੀ ਖ਼ਬਰ ਮਿਲਣ ਮਗਰੋਂ ਗੁੰਮਸੁੰਮ ਹਨ ਅਤੇ ਸ਼ਾਇਦ ਹੀ ਕਿਸੇ ਨਾਲ ਗੱਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਮਾਂ ਦੇ ਪਰਤਣ ਦਾ ਇੰਤਜ਼ਾਰ ਕਰ ਰਹੇ ਹਨ।

