ਹਾਈ ਕੋਰਟ ਵੱਲੋਂ ਗੌਤਮ ਗੰਭੀਰ ਤੇ ਉਸ ਦੀ ਫਾਊਂਡੇਸ਼ਨ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਸਬੰਧੀ ਪਟੀਸ਼ਨ ਖਾਰਜ
ਗੈਰਕਾਨੂੰਨੀ ਢੰਗ ਨਾਲ ਕੋਵਿਡ-19 ਦਵਾਈਆਂ ਦਾ ਭੰਡਾਰ ਕਰਨ ਅਤੇ ਵੰਡਣ ਦੇ ਦੋਸ਼ ਤਹਿਤ ਦਾਇਰ ਕੀਤੀ ਗੲੀ ਸੀ ਪਟੀਸ਼ਨ
Advertisement
Delhi HC quashes criminal complaint against Gautam Gambhir
ਦਿੱਲੀ ਹਾਈ ਕੋਰਟ ਨੇ ਗੌਤਮ ਗੰਭੀਰ ਤੇ ਉਸ ਦੀ ਫਾਊਂਡੇਸ਼ਨ ਖ਼ਿਲਾਫ਼ ਗੈਰ-ਕਾਨੂੰਨੀ ਢੰਗ ਨਾਲ ਕਰੋਨਾ ਮਹਾਮਾਰੀ ਦੀਆਂ ਦਵਾਈਆਂ ਦਾ ਭੰਡਾਰ ਕਰਨ ਅਤੇ ਉਨ੍ਹਾਂ ਨੂੰ ਵੰਡਣ ਦੇ ਦੋਸ਼ ਹੇਠ ਦਾਇਰ ਕੀਤੀ ਅਪਰਾਧਿਕ ਸ਼ਿਕਾਇਤ ਸਬੰਧੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਡਰੱਗ ਕੰਟਰੋਲ ਵਿਭਾਗ ਨੇ ਪੂਰਬੀ ਦਿੱਲੀ ਤੋਂ ਤਤਕਾਲੀ ਸੰਸਦ ਮੈਂਬਰ ਗੰਭੀਰ, ਉਨ੍ਹਾਂ ਦੀ ਫਾਊਂਡੇਸ਼ਨ, ਉਨ੍ਹਾਂ ਦੀ ਸੀਈਓ ਅਪਰਾਜਿਤਾ ਸਿੰਘ, ਉਨ੍ਹਾਂ ਦੀ ਮਾਂ ਅਤੇ ਪਤਨੀ ਸੀਮਾ ਗੰਭੀਰ ਅਤੇ ਨਤਾਸ਼ਾ ਗੰਭੀਰ - ਦੋਵੇਂ ਫਾਊਂਡੇਸ਼ਨ ਦੇ ਟਰੱਸਟੀ ਵਿਰੁੱਧ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੀ ਧਾਰਾ 18(c), ਧਾਰਾ 27(b)(ii) ਤਹਿਤ ਸ਼ਿਕਾਇਤ ਦਰਜ ਕਰਵਾਈ ਸੀ।
Advertisement
ਧਾਰਾ 18(c) ਬਿਨਾਂ ਲਾਇਸੈਂਸ ਦੇ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ ’ਤੇ ਪਾਬੰਦੀ ਲਗਾਉਂਦੀ ਹੈ ਜਦੋਂ ਕਿ ਧਾਰਾ 27(b)(ii) ਲਾਇਸੈਂਸ ਤੋਂ ਬਿਨਾਂ ਵਿਕਰੀ ਨਾਲ ਸਬੰਧਤ ਹੈ।
Advertisement
Advertisement
×

