ਦਿੱਲੀ ਵਿੱਚ ਹੈਪੇਟਾਈਟਸ ਏ ਅਤੇ ਈ ਦੇ ਕੇਸ ਵਧੇ
ਇੱਥੇ ਹੈਪੇਟਾਈਟਸ ‘ਏ’ ਤੇ ‘ਈ’ ਦੇ ਕੇਸ ਵਧੇ ਹਨ ਕਿਉਂਕਿ ਮੌਨਸੂਨ ਲਾਗ ਦੇ ਜੋਖਮ ਨੂੰ ਵਧਾਉਂਦਾ ਹੈ। ਡਾਕਟਰਾਂ ਨੇ ਹੈਪੇਟਾਈਟਸ ਏ, ਈ ਦੇ ਇਨਫੈਕਸ਼ਨਾਂ ਵਿੱਚ 40 ਫ਼ੀਸਦ ਵਾਧੇ ਦਾ ਖੁਲਾਸਾ ਕੀਤਾ ਹੈ। ਮਾਹਿਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਮਾੜੀ ਸਫਾਈ,...
Advertisement
ਇੱਥੇ ਹੈਪੇਟਾਈਟਸ ‘ਏ’ ਤੇ ‘ਈ’ ਦੇ ਕੇਸ ਵਧੇ ਹਨ ਕਿਉਂਕਿ ਮੌਨਸੂਨ ਲਾਗ ਦੇ ਜੋਖਮ ਨੂੰ ਵਧਾਉਂਦਾ ਹੈ। ਡਾਕਟਰਾਂ ਨੇ ਹੈਪੇਟਾਈਟਸ ਏ, ਈ ਦੇ ਇਨਫੈਕਸ਼ਨਾਂ ਵਿੱਚ 40 ਫ਼ੀਸਦ ਵਾਧੇ ਦਾ ਖੁਲਾਸਾ ਕੀਤਾ ਹੈ। ਮਾਹਿਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਮਾੜੀ ਸਫਾਈ, ਗੰਦਾ ਪਾਣੀ ਅਤੇ ਸਟ੍ਰੀਟ ਫੂਡ ਹੈਪੇਟਾਈਟਸ ਦੇ ਮਾਮਲਿਆਂ ਵਿੱਚ ਮੌਸਮੀ ਵਾਧੇ ਨੂੰ ਵਧਾ ਰਹੇ ਹਨ। ਦਿੱਲੀ-ਐਨਸੀਆਰ ਵਿੱਚ ਅਜਿਹੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਡਾਕਟਰ ਪੀਲੀਆ, ਪੇਟ ਦਰਦ, ਉਲਟੀਆਂ ਤੇ ਥਕਾਵਟ ਵਰਗੇ ਲੱਛਣਾਂ ਵਾਲੇ ਮਰੀਜ਼ਾਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੀ ਰਿਪੋਰਟ ਦੇ ਰਹੇ ਹਨ। ਲਿਵਰ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਆਫ਼ ਇੰਡੀਆ ਦੇ ਪ੍ਰਧਾਨ ਡਾ. ਅਭਿਦੀਪ ਚੌਧਰੀ ਨੇ ਕਿਹਾ ਕਿ ਓਪੀਡੀ ਵਿੱਚ ਅਜਿਹੇ ਮਰੀਜ਼ਾਂ ਦੀ ਗਿਣਤੀ 40 ਫ਼ੀਸਦ ਵਧੀ ਹੈ। ਬਹੁਤ ਸਾਰੇ ਮਰੀਜ਼ ਹੈਪੇਟਾਈਟਸ ਟੀਕਾਕਰਨ ਦੀ ਜ਼ਰੂਰਤ ਤੋਂ ਅਣਜਾਣ ਸਨ।
Advertisement
Advertisement