ਕੌਮੀ ਰਾਜਧਾਨੀ ਵਿੱਚ ਭਾਰੀ ਮੀਂਹ; ਕਈ ਥਾਈਂ ਆਵਾਜਾਈ ਜਾਮ
ਕੲੀ ੳੁਡਾਣਾਂ ਨੂੰ ਦੂਜੇ ਹਵਾੲੀ ਅੱਡਿਆਂ ’ਤੇ ਭੇਜਿਆ
New Delhi, Sep 30 (ANI): Visitors cover themselves with raincoats and umbrellas amid heavy rainfall at Red Fort, in New Delhi, on Tuesday (ANI Photo/Rahul Singh)
Advertisement
Heavy rain paralyses Delhi with jams and waterlogging ਕੌਮੀ ਰਾਜਧਾਨੀ ਵਿੱਚ ਅੱਜ ਭਾਰੀ ਮੀਂਹ ਪਿਆ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ, ਅੰਡਰਪਾਸ ਪਾਣੀ ਨਾਲ ਭਰ ਗਏ ਅਤੇ ਹਜ਼ਾਰਾਂ ਯਾਤਰੀ ਦਿੱਲੀ ਦੇ ਮੁੱਖ ਰਸਤਿਆਂ ਵਿੱਚ ਫਸ ਗਏ। ਇਸ ਤੋਂ ਇਲਾਵਾ ਦਿੱਲੀ ਦੇ ਹਵਾਈ ਅੱਡੇ ’ਤੇ ਉਤਰਨ ਵਾਲੀਆਂ ਕਈ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ’ਤੇ ਤਬਦੀਲ ਕੀਤਾ ਗਿਆ ਹੈ।
ਭਾਰਤ ਮੌਸਮ ਵਿਭਾਗ ਨੇ ਦਿੱਲੀ ਲਈ ਓਰੈਂਜ ਅਲਰਟ ਜਾਰੀ ਕੀਤ ਹੈ। ਜ਼ਿਕਰਯੋਗ ਹੈ ਕਿ ਦੱਖਣ-ਪੱਛਮੀ ਮੌਨਸੂਨ ਦੇ 24 ਸਤੰਬਰ ਨੂੰ ਦਿੱਲੀ ਤੋਂ ਅਧਿਕਾਰਤ ਤੌਰ ’ਤੇ ਵਾਪਸ ਜਾਣ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਮੀਂਹ ਪਿਆ। ਅੱਜ ਦੇ ਭਾਰੀ ਮੀਂਹ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਵਿਚ ਖਾਸੀ ਪ੍ਰੇਸ਼ਾਨੀ ਹੋਈ ਕਿਉਂਕਿ ਭਾਰੀ ਮੀਂਹ ਕਾਰਨ ਦਿਸਣਯੋਗਤਾ ’ਤੇ ਵੀ ਅਸਰ ਪਿਆ। ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਆਉਣ ਵਾਲੀਆਂ ਪੰਜ ਉਡਾਣਾਂ ਨੂੰ ਜੈਪੁਰ ਤੇ ਨਾਲ ਲਗਦੇ ਹਵਾਈ ਅੱਡਿਆਂ ਵੱਲ ਭੇਜਿਆ ਗਿਆ। ਪੀਟੀਆਈ
Advertisement
Advertisement