ਦਿੱਲੀ ਵਿੱਚ ਮਸਨੂਈ ਬਾਰਿਸ਼ ਕਾਰਨ ਪ੍ਰਦੂਸ਼ਣ ਫੈਲਾਉਣ ਵਾਲੇ ਕਣ ਘਟੇ: ਰਿਪੋਰਟ
ਮੌਸਮ ਵਿਭਾਗ ਦੀ ਪੇਸ਼ੀਨਗੋੲੀ ਅਨੁਸਾਰ ਨਮੀ ਦੀ ਮਾਤਰਾ ਘੱਟ ਤੇ ਇਹ ਮਸਨੂੲੀ ਬਾਰਿਸ਼ ਲੲੀ ਠੀਕ ਨਹੀਂ ਸੀ; ‘ਆਪ’ ਨੇ ਭਾਜਪਾ ਸਰਕਾਰ ’ਤੇ ਨਿਸ਼ਾਨੇ ਸੇਧੇ; ਚਾਰ ਘੰਟੇ ਬਾਅਦ ਵੀ ਨਾ ਪਿਆ ਮੀਂਹ
Moisture content predicted by IMD was low at 10-15 pc, which is not ideal for cloud seeding: Official Delhi govt report.ਦਿੱਲੀ ਸਰਕਾਰ ਨੇ ਮਸਨੂਈ ਬਾਰਿਸ਼ ਮਾਮਲੇ ’ਤੇ ਆਪਣੀ ਰਿਪੋਰਟ ਜਾਰੀ ਕਰ ਕੇ ਕਿਹਾ ਹੈ ਕਿ ਇਸ ਨਾਲ ਪ੍ਰਦੂਸ਼ਣ ਫੈਲਾਉਣ ਵਾਲੇ ਕਣ ਘਟੇ ਹਨ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਨੋਇਡਾ ਤੇ ਗ੍ਰੇਟਰ ਨੋਇਡਾ ਵਿਚ ਮਸਨੂਈ ਬਾਰਿਸ਼ ਸਬੰਧੀ ਕਣ ਛੱਡਣ ਤੋਂ ਬਾਅਦ ਮੀਂਹ ਪਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਨਮੀ ਦੀ ਮਾਤਰਾ 10-15 ਫੀਸਦੀ ਘੱਟ ਸੀ ਜੋ ਮਸਨੂਈ ਬਾਰਿਸ਼ ਲਈ ਆਦਰਸ਼ ਨਹੀਂ ਸੀ।
ਜਦਕਿ ‘ਆਪ’ ਨੇ ਇਸ ਸਬੰਧੀ ਇਕ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ ਰਸਾਇਣਕ ਕਣ ਬੱਦਲਾਂ ਵਿਚ ਛੱਡਣ ਦੇ ਬਾਵਜੂਦ ਚਾਰ ਘੰਟੇ ਬਾਅਦ ਵੀ ਮੀਂਹ ਨਹੀਂ ਪਿਆ। ਆਪ ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ਇਸ ਤੋਂ ਪਹਿਲਾਂ ਜੋ ਥੋੜ੍ਹੇ ਬਹੁਤੇ ਬੱਦਲ ਵੀ ਸਨ, ਹੁਣ ਤਾਂ ਉਹ ਵੀ ਚਲੇ ਗਏ ਹਨ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਨੇ ਪਹਿਲਾਂ 23 ਅਕਤੂਬਰ ਨੂੰ ਇਹ ਟਰਾਇਲ ਕੀਤਾ ਸੀ ਤੇ ਅੱਜ ਵੀ ਇਹ ਟਰਾਇਲ ਕੀਤਾ ਗਿਆ ਹੈ। ਇਸ ਵੇਲੇ ਕੌਮੀ ਰਾਜਧਾਨੀ ਵਿਚ ਹਵਾ ਦਾ ਮਿਆਰ ਬਹੁਤ ਖਰਾਬ ਹੈ ਤੇ ਪ੍ਰਦੂਸ਼ਣ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ ਜਿਸ ਕਰ ਕੇ ਦਿੱਲੀ ਸਰਕਾਰ ਨੇ ਪ੍ਰਦੂਸ਼ਣ ਨੂੰ ਘਟਾਉਣ ਲਈ ਵਿਉਂਤਬੰਦੀ ਕੀਤੀ ਹੈ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸਿਰਸਾ ਨੇ ਕਿਹਾ ਸੀ ਕਿ ਇਹ ਕਣ ਬੱਦਲਾਂ ਵਿਚ ਛੱਡਣ ਦੇ 15 ਮਿੰਟ ਤੋਂ ਚਾਰ ਘੰਟੇ ਦੇ ਦਰਮਿਆਨ ਮੀਂਹ ਪੈ ਸਕਦਾ ਹੈ।

