ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

HAZARE-KEJRIWAL ਕੇਜਰੀਵਾਲ ਚੰਗਾ ਕੰਮ ਕਰ ਰਿਹਾ ਸੀ, ਪਰ ਜਦੋਂ ਉਸ ਨੇ ਸ਼ਰਾਬ ਦੇ ਠੇਕੇ ਖੋਲ੍ਹੇ ਤਾਂ ਲੋਕਾਂ ਨੇ ਉਸ ਨੂੰ ਸਬਕ ਸਿਖਾਇਆ: ਹਜ਼ਾਰੇ

ਅੰਨਾ ਹਜ਼ਾਰੇ ਨੇ ਸਾਬਕਾ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਨੂੰ ਘੇਰਿਆ
ਅੰਨਾ ਹਜ਼ਾਰੇ ਦੀ ਫਾਈਲ ਫੋਟੋ।
Advertisement

ਮੁੰਬਈ, 22 ਫਰਵਰੀ

ਭ੍ਰ਼ਿਸ਼ਟਾਚਾਰ ਵਿਰੋਧੀ ਅੰਦੋਲਨ ਦੇ ਝੰਡਾਬਰਦਾਰ ਰਹੇ ਕਾਰਕੁਨ ਅੰਨਾ ਹਜ਼ਾਰੇ ਨੇ ਕਿਹਾ ਕਿ ‘ਆਪ’ ਆਗੂ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੰਗਾ ਕੰਮ ਕਰ ਰਹੇ ਸਨ, ਪਰ ਫਿਰ ਉਨ੍ਹਾਂ ਸ਼ਰਾਬ ਦੇ ਠੇਕੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਉਸ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।

Advertisement

ਹਜ਼ਾਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਰੇਖਾ ਗੁਪਤਾ, ਜੋ ਮੁੱਖ ਮੰਤਰੀ ਬਣੀ, ਦੇ ਸ਼ੁੱਧ ਵਿਚਾਰਾਂ ਤੇ ਕਰਮਾਂ ਕਰਕੇ ਉਸ ਨੂੰ ਵੋਟ ਪਾਈ। ਹਜ਼ਾਰੇ ਨੇ ਕਿਹਾ ਕਿ ਕੇਜਰੀਵਾਲ ਨੂੰ ਮੁੱਖ ਮੰਤਰੀ ਵਜੋਂ ਸਮਾਜ ਲਈ ਇਕ ਮਿਸਾਲ ਕਾਇਮ ਕਰਨੀ ਚਾਹੀਦੀ ਸੀ, ਪਰ ਉਹ ਕੁਰਾਹੇ ਪੈ ਗਿਆ। ਚੇਤੇ ਰਹੇ ਕਿ ਹਜ਼ਾਰੇ ਦੇ ਉਪਰੋਕਤ ਅੰਦੋਲਨ ’ਚੋਂ ਹੀ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਸੀ।

ਹਜ਼ਾਰੇ ਨੇ ‘ਆਪ’ ਸਰਕਾਰ ਦੀ ਵਿਵਾਦਿਤ ਆਬਕਾਰੀ ਨੀਤੀ ਦੇ ਹਵਾਲੇ ਨਾਲ ਪੱਤਰਕਾਰਾਂ ਨੂੰ ਕਿਹਾ, ‘‘ਪਹਿਲਾਂ ਉਹ ਮੁੱਖ ਮੰਤਰੀ (ਕੇਜਰੀਵਾਲ) ਵਜੋਂ ਚੰਗਾ ਕੰਮ ਕਰ ਰਿਹਾ ਸੀ ਅਤੇ ਤਿੰਨ ਵਾਰ ਦਿੱਲੀ ਦਾ ਮੁੱਖ ਮੰਤਰੀ ਬਣਿਆ। ਮੈਂ (ਉਨ੍ਹਾਂ ਦੇ ਵਿਰੁੱਧ) ਕੁਝ ਨਹੀਂ ਬੋਲਿਆ ਕਿਉਂਕਿ ਉਹ ਚੰਗਾ ਕੰਮ ਕਰ ਰਹੇ ਸਨ। ਪਰ ਫਿਰ, ਉਨ੍ਹਾਂ ਨੇ ਹੌਲੀ-ਹੌਲੀ ਸ਼ਰਾਬ ਦੇ ਠੇਕੇ ਖੋਲ੍ਹਣੇ ਅਤੇ ਲਾਇਸੈਂਸ ਜਾਰੀ ਕਰਨੇ ਸ਼ੁਰੂ ਕਰ ਦਿੱਤੇ। ਫਿਰ ਮੈਂ ਪਰੇਸ਼ਾਨ ਹੋ ਗਿਆ।’’ -ਪੀਟੀਆਈ

Advertisement
Show comments