ਗੁਰੂ ਨਾਨਕ ਡਿਸਪੈਂਸਰੀ ਦਾ ਕਿਤਾਬਚਾ ਜਾਰੀ
ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਅਧੀਨ ਚਲਦੀ ਗੁਰੂ ਨਾਨਕ ਡਿਸਪੈਂਸਰੀ ਦਾ ਕਿਤਾਬਚਾ, ਸਭਾ ਦੇ ਅਹੁਦੇਦਾਰਾਂ ਵੱਲੋਂ ਜਾਰੀ ਕੀਤਾ ਗਿਆ। ਡਿਸਪੈਂਸਰੀ ਵਿੱਚ ਮੈਡੀਕਲ ਸੇਵਾਵਾਂ ਦੇਣ ਲਈ ਸਿੰਘ ਸਭਾ ਵੱਲੋਂ ਅਹਿਮ ਕਾਰਜ ਕੀਤੇ ਗਏ ਹਨ। ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ...
Advertisement
ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਅਧੀਨ ਚਲਦੀ ਗੁਰੂ ਨਾਨਕ ਡਿਸਪੈਂਸਰੀ ਦਾ ਕਿਤਾਬਚਾ, ਸਭਾ ਦੇ ਅਹੁਦੇਦਾਰਾਂ ਵੱਲੋਂ ਜਾਰੀ ਕੀਤਾ ਗਿਆ। ਡਿਸਪੈਂਸਰੀ ਵਿੱਚ ਮੈਡੀਕਲ ਸੇਵਾਵਾਂ ਦੇਣ ਲਈ ਸਿੰਘ ਸਭਾ ਵੱਲੋਂ ਅਹਿਮ ਕਾਰਜ ਕੀਤੇ ਗਏ ਹਨ। ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਡਿਸਪੈਂਸਰੀ ਵਿੱਚ ਮਿਲਦੀਆਂ ਮੈਡੀਕਲ ਸਹੂਲਤਾਂ ਬਾਰੇ ਕਿਤਾਬਚਾ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਇਲਾਜ ਨਾਲ ਸਬੰਧਤ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਲਟਰਾਸਾਊਂਡ ਦੀ ਸਹੂਲਤ ਸ਼ੁਰੂ ਹੋਣ ਨਾਲ ਇਲਾਕੇ ਦੇ ਮਰੀਜ਼ਾਂ ਨੂੰ ਲਾਹਾ ਮਿਲਿਆ ਹੈ ਅਤੇ ਡਾਇਲੇਸਿਸ ਦੀਆਂ ਦਰਾਂ ਵੀ ਪਹਿਲਾਂ ਨਾਲੋਂ ਕਫਾਇਤੀ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਡਿਸਪੈਂਸਰੀ ਵਿੱਚ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਮਿਆਰੀ ਕੰਪਨੀਆਂ ਤੋਂ ਹੀ ਦਵਾਈਆਂ ਲਈਆਂ ਜਾਂਦੀਆਂ ਹਨ। ਆਸਟਰੇਲੀਆ ਦੇ ਸਿਡਨੀ ਵਾਸੀ ਅਜੀਤ ਸਿੰਘ ਨੇ ਵੀ ਇਸ ਡਿਸਪੈਂਸਰੀ ਦਾ ਦੌਰਾ ਕੀਤਾ ਅਤੇ ਡਿਸਪੈਂਸਰੀ ’ਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
Advertisement
Advertisement
×