ਜੀ ਐੱਸ ਟੀ ਦੀ 70 ਕਰੋੜ ਦੀ ਠੱਗੀ
ਬਾਹਰੀ ਦਿੱਲੀ ਵਿੱਚ ਸਾਈਬਰ ਠੱਗਾਂ ਨੇ ਜੀ ਐੱਸ ਟੀ ਧੋਖਾਧੜੀ ਦੇ ਦੋ ਵੱਡੇ ਮਾਮਲਿਆਂ ਨੂੰ ਅੰਜਾਮ ਦਿੱਤਾ ਹੈ। ਠੱਗਾਂ ਨੇ ਦੋ ਵੱਖ-ਵੱਖ ਵਿਅਕਤੀਆਂ ਦੇ ਪੈਨ ਅਤੇ ਆਧਾਰ ਕਾਰਡ ਦੇ ਵੇਰਵਿਆਂ ਦੀ ਦੁਰਵਰਤੋਂ ਕਰਕੇ ਉਨ੍ਹਾਂ ਦੇ ਨਾਵਾਂ ’ਤੇ ਫਰਜ਼ੀ ਕੰਪਨੀਆਂ ਰਜਿਸਟਰ...
Advertisement
ਬਾਹਰੀ ਦਿੱਲੀ ਵਿੱਚ ਸਾਈਬਰ ਠੱਗਾਂ ਨੇ ਜੀ ਐੱਸ ਟੀ ਧੋਖਾਧੜੀ ਦੇ ਦੋ ਵੱਡੇ ਮਾਮਲਿਆਂ ਨੂੰ ਅੰਜਾਮ ਦਿੱਤਾ ਹੈ। ਠੱਗਾਂ ਨੇ ਦੋ ਵੱਖ-ਵੱਖ ਵਿਅਕਤੀਆਂ ਦੇ ਪੈਨ ਅਤੇ ਆਧਾਰ ਕਾਰਡ ਦੇ ਵੇਰਵਿਆਂ ਦੀ ਦੁਰਵਰਤੋਂ ਕਰਕੇ ਉਨ੍ਹਾਂ ਦੇ ਨਾਵਾਂ ’ਤੇ ਫਰਜ਼ੀ ਕੰਪਨੀਆਂ ਰਜਿਸਟਰ ਕਰਵਾਈਆਂ ਅਤੇ ਕੁੱਲ 70 ਕਰੋੜ ਰੁਪਏ ਦਾ ਫਰਜ਼ੀ ਕਾਰੋਬਾਰ ਦਿਖਾਇਆ।
ਪਹਿਲਾ ਮਾਮਲਾ ਨਰੇਲਾ ਦਾ ਹੈ, ਜਿੱਥੇ ਪੀੜਤ ਦੇ ਨਾਂ ’ਤੇ 60 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਗਿਆ। ਇਸ ਦਾ ਖੁਲਾਸਾ ਪੀੜਤ ਵੱਲੋਂ ਆਪਣਾ ਆਮਦਨ ਕਰ ਪੋਰਟਲ ਚੈੱਕ ਕਰਨ ’ਤੇ ਹੋਇਆ। ਦੂਜਾ ਮਾਮਲਾ ਬਖ਼ਤਾਵਰਪੁਰ ਦਾ ਹੈ, ਜਿੱਥੇ ਇੱਕ ਵਿਅਕਤੀ ਦੇ ਨਾਂ ’ਤੇ 12 ਕਰੋੜ ਦੀ ਧੋਖਾਧੜੀ ਕੀਤੀ ਗਈ, ਜਿਸ ਬਾਰੇ ਉਸ ਨੂੰ ਆਪਣੇ ਚਾਰਟਰਡ ਅਕਾਊਂਟੈਂਟ ਤੋਂ ਪਤਾ ਲੱਗਿਆ। ਪੁਲੀਸ ਨੇ ਦੋਵਾਂ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
Advertisement
×

