GST Council meeting: ਜੀਐੱਸਟੀ ਕੌਂਸਲ ਦੀ ਮੀਟਿੰਗ 3 ਤੇ 4 ਸਤੰਬਰ ਨੂੰ
ਜੀਐਸਟੀ ਕੌਂਸਲ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਵਸਤਾਂ ਤੇ ਸੇਵਾਵਾਂ ਟੈਕਸ (GST Council) ਕੌਂਸਲ ਦੀ 56ਵੀਂ ਮੀਟਿੰਗ 3 ਅਤੇ 4 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਵੇਗੀ। ਇਸ ਦੋ ਰੋਜ਼ਾ ਮੀਟਿੰਗ ਵਿੱਚ ਦੇਸ਼ ਦੇ ਜੀਐੱਸਟੀ ਢਾਂਚੇ ਨਾਲ ਸਬੰਧਤ ਮੁੱਖ ਮੁੱਦਿਆਂ ’ਤੇ ਚਰਚਾ ਹੋਣ ਦੀ ਉਮੀਦ ਹੈ।
ਇਸ ਮੀਟਿੰਗ ਵਿੱਚ ਦੇਸ਼ ਵਿੱਚ ਵਸਤਾਂ ਤੇ ਸੇਵਾਵਾਂ ਟੈਕਸ (GST) ਢਾਂਚੇ ਨਾਲ ਸਬੰਧਤ ਮੁੱਖ ਮੁੱਦਿਆਂ ਦੇ ਹੱਲ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ 2 ਸਤੰਬਰ ਨੂੰ ਦਿੱਲੀ ਵਿੱਚ ਤਿਆਰੀ ਅਧਿਕਾਰੀਆਂ (preparatory Officers’ Meeting) ਦੀ ਇੱਕ ਮੀਟਿੰਗ ਨਿਰਧਾਰਿਤ ਕੀਤੀ ਗਈ ਹੈ। ਇਹ ਮੀਟਿੰਗ GST ਕੌਂਸਲ ਦੀ ਮੀਟਿੰਗ ਦੌਰਾਨ ਹੋਣ ਵਾਲੀਆਂ ਚਰਚਾਵਾਂ ਲਈ ਆਧਾਰ ਤਿਆਰ ਕਰੇਗੀ।
ਕੇਂਦਰੀ ਵਿੱਤ ਮੰਤਰੀ ਦੀ ਪ੍ਰਧਾਨਗੀ ਵਾਲੀ ਅਤੇ ਸੂਬਿਆਂ ਦੇ ਵਿੱਤ ਮੰਤਰੀਆਂ 'ਤੇ ਆਧਾਰਿਤ ਜੀਐੱਸਟੀ ਕੌਂਸਲ (GST Council), ਜੀਐਸਟੀ ਨੀਤੀ ਢਾਂਚੇ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਅਗਾਮੀ ਮੀਟਿੰਗ ਵਿੱਚ ਟੈਕਸ ਦਰਾਂ ਤਰਕਸੰਗਤ ਬਣਾਉਣ, ਲਾਗੂ ਕਰਨ ਦੇ ਉਪਾਅ, ਸਿਹਤ ਤੇ ਜੀਵਨ ਬੀਮਾ 'ਤੇ ਜੀਐੱਸਟੀ ਛੋਟ ਅਤੇ ਜੀਐਸਟੀ ਕਾਨੂੰਨ ਵਿੱਚ ਸੰਭਾਵੀ ਸੋਧਾਂ ਵਰਗੇ ਅਹਿਮ ਮਸਲਿਆਂ 'ਤੇ ਵਿਚਾਰ-ਵਟਾਂਦਰਾ ਹੋਣ ਦੀ ਉਮੀਦ ਹੈ। ਹਾਲਾਂਕਿ ਵਿਸ਼ੇਸ਼ ਏਜੰਡੇ ਦੇ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਗਿਆ।