ਤਿੰਨ ਸੌ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਤਵਾਰ ਨੂੰ ਸੇਵਾ ਪੰਦਰਵਾੜੇ ਮੌਕੇ 300 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਨ੍ਹਾਂ ਬੱਸਾਂ ਨੂੰ ਯਮੁਨਾ ਪਾਰ ਇਲਾਕਿਆਂ ਲਈ ਨਵੇਂ ਰੂਟਾਂ ’ਤੇ ਰਵਾਨਾ ਕੀਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਨੇ...
ਨਵੀਂ ਦਿੱਲੀ ’ਚ ਐਤਵਾਰ ਨੂੰ ਸੇਵਾ ਪੰਦਰਵਾੜੇ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਯਮੁਨਾ ਪਾਰ ਰੂਟਾਂ ਲਈ ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਉਂਦੇ ਹੋਏ। -ਫ਼ੋਟੋ: ਪੀ.ਟੀ.ਆਈ
Advertisement
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਤਵਾਰ ਨੂੰ ਸੇਵਾ ਪੰਦਰਵਾੜੇ ਮੌਕੇ 300 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਨ੍ਹਾਂ ਬੱਸਾਂ ਨੂੰ ਯਮੁਨਾ ਪਾਰ ਇਲਾਕਿਆਂ ਲਈ ਨਵੇਂ ਰੂਟਾਂ ’ਤੇ ਰਵਾਨਾ ਕੀਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਭਾਜਪਾ ਸਰਕਾਰ ਵੱਲੋਂ ਟਰਾਂਸਪੋਰਟ ਸੈਕਟਰ ਲਈ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਵਰ੍ਹਾ 2026 ਤੱਕ ਕੌਮੀ ਰਾਜਧਾਨੀ ਕੋਲ ਸਾਰੀਆਂ ਇਲੈਕਟ੍ਰਿਕ ਬੱਸਾਂ ਦੀ ਸੁਵਿਧਾ ਹੋਵੇਗੀ। ਉਨ੍ਹਾਂ ਕਿਹਾ ਕਿ ਆਵਾਜਾਈ ਦੇ ਬਹਿਤਰ ਸੰਪਰਕ ਲਈ ਨਵੇਂ ਰੂਟਾਂ ਸਬੰਧੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਰੂਟਾਂ ਨੂੰ ਡਾਇਵਰਟ ਕਰ ਕੇ ਯਮੁਨਾ ਪਾਰ ਨਵੇਂ ਰੂਟ ਚਲਾਏ ਜਾ ਰਹੇ ਹਨ। ਇਨ੍ਹਾਂ ਰੂਟਾਂ ’ਤੇ 300 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ। ਇਹ ਸਾਰੀਆਂ ਏ.ਸੀ. ਬੱਸਾਂ ਹਨ। ਇਹ ਬੱਸਾਂ ਕੈਮਰੇ, ਐਮਰਜੈਂਸੀ ਬਟਨ ਤੇ ਹੋਰ ਸਹੂਲਤਾਂ ਨਾਲ ਲੈਸ ਹਨ।
Advertisement
Advertisement