ਪ੍ਰਗਤੀ ਮੈਦਾਨ ਸੁਰੰਗ ਦੀ ਅਧੂਰੀ ਉਸਾਰੀ ਨੂੰ ਹਰੀ ਝੰਡੀ
ਪ੍ਰਗਤੀ ਮੈਦਾਨ ਇੰਟੀਗ੍ਰੇਟਿਡ ਟ੍ਰਾਂਜ਼ਿਟ ਕੋਰੀਡੋਰ ਦੀ ਅਧੂਰੀ ਉਸਾਰੀ ਦਾ ਕੰਮ ਮੁੜ ਸ਼ੁਰੂ ਹੋਣ ਲਈ ਤਿਆਰ ਹੈ। ਇਹ ਉਸਾਰੀ ਇੱਕ ਸਾਲ ਤੋਂ ਵੱਧ ਸਮੇਂ ਸੜਕੀ ਰੁਕਾਵਟਾਂ ਦਾ ਸਾਹਮਣਾ ਕਰਨ ਤੋਂ ਬਾਅਦ ਹੋਣ ਜਾ ਰਹੀ ਹੈ। ਜੂਨ 2022 ਵਿੱਚ ਉਦਘਾਟਨ ਕੀਤੇ ਗਏ...
Advertisement
ਪ੍ਰਗਤੀ ਮੈਦਾਨ ਇੰਟੀਗ੍ਰੇਟਿਡ ਟ੍ਰਾਂਜ਼ਿਟ ਕੋਰੀਡੋਰ ਦੀ ਅਧੂਰੀ ਉਸਾਰੀ ਦਾ ਕੰਮ ਮੁੜ ਸ਼ੁਰੂ ਹੋਣ ਲਈ ਤਿਆਰ ਹੈ। ਇਹ ਉਸਾਰੀ ਇੱਕ ਸਾਲ ਤੋਂ ਵੱਧ ਸਮੇਂ ਸੜਕੀ ਰੁਕਾਵਟਾਂ ਦਾ ਸਾਹਮਣਾ ਕਰਨ ਤੋਂ ਬਾਅਦ ਹੋਣ ਜਾ ਰਹੀ ਹੈ। ਜੂਨ 2022 ਵਿੱਚ ਉਦਘਾਟਨ ਕੀਤੇ ਗਏ ਇਸ ਕੋਰੀਡੋਰ ਨੇ ਕੇਂਦਰੀ ਦਿੱਲੀ ਦੇ ਆਲੇ-ਦੁਆਲੇ ਖਾਸ ਕਰਕੇ ਇੰਡੀਆ ਗੇਟ, ਰਿੰਗ ਰੋਡ ਅਤੇ ਆਈਟੀਓ ਦੇ ਨੇੜੇ ਆਵਾਜਾਈ ਦੇ ਪ੍ਰਵਾਹ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ। ਹਾਲਾਂਕਿ ਭੈਰੋਂ ਮਾਰਗ ਨੂੰ ਰਿੰਗ ਰੋਡ ਨਾਲ ਜੋੜਨ ਵਾਲਾ ਅੰਡਰ ਪਾਸ ਬਣਾਉਣਾ ਅਜੇ ਬਾਕੀ ਸੀ, ਕਿਉਂਕਿ ਇਸ ਵਿੱਚ ਡਿਜ਼ਾਇਨ ਦੀਆਂ ਕਈ ਪੇਚੀਦਗੀਆਂ ਆਉਣ ਕਰਕੇ ਇਸ ਦੀ ਉਸਾਰੀ ਵਿੱਚ ਰੁਕਾਵਟ ਪਈ ਸੀ। ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਾ ਨੇ ਸੋਧੀ ਹੋਈ ਉਸਾਰੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।
Advertisement
Advertisement
×