ਸਰਕਾਰ ਵੱਲੋਂ ਅਕਤੂਬਰ ਤੋਂ ਢੋਆ-ਢੁਆਈ ਟਰੈਕਟਰਾਂ ਲਈ ਲੋਕੇਸ਼ਨ ਟਰੈਕਿੰਗ ਯੰਤਰ ਲਾਜ਼ਮੀ ਕਰਨ ਦੀ ਤਜਵੀਜ਼
ਸੁਰੱਖਿਆ ਦੇ ਉਦੇਸ਼ ਨਾਲ ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਨੇ ਸਾਰੇ ਢੋਆ-ਢੁਆਈ ਟਰੈਕਟਰਾਂ ਲਈ ਵਾਹਨ ਲੋਕੇਸ਼ਨ ਟਰੈਕਿੰਗ ਯੰਤਰ (VLTD) ਲਾਜ਼ਮੀ ਕਰਨ ਦੀ ਤਜਵੀਜ਼ ਰੱਖੀ ਹੈ, ਜੋ ਅਕਤੂਬਰ 2026 ਤੋਂ ਲਾਗੂ ਹੋਵੇਗੀ।
ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮਾਂ 1989 ਵਿੱਚ ਹੋਰ ਸੋਧ ਲਈ ਇਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ VLTD ਨੂੰ ਇੱਕ RFID ਟ੍ਰਾਂਸੀਵਰ ਨਾਲ ਜੋੜਿਆ ਜਾਵੇਗਾ ਜੋ ਕਿ ਰੇਡੀਓ ਫ੍ਰੀਕੁਐਂਸੀ ਦੇ ਡੇਟਾ ਨੁੂੰ ਜਾਣ ਕੇ ਉਸ ਨੁੂੰ ਬੈਕਐਂਡ ਵਿੱਚ ਟਰਾਂਸਮਿਟ ਕਰਨ ਦੇ ਯੋਗ ਹੋਵੇਗਾ। 1 ਅਕਤੂਬਰ 2026 ਤੋਂ ਸਾਰੇ ਢੋਆ-ਢੁਆਈ ਟਰੈਕਟਰ AIS-140 ਦੇ ਅਨੁਕੂਲ ਵਾਹਨ ਲੋਕੇਸ਼ਨ ਟਰੈਕਿੰਗ ਯੰਤਰਾਂ (VLTD) ਨਾਲ ਲੈਸ ਹੋਣਗੇ।
ਸਾਰੇ ਟ੍ਰੇਲਰਾਂ ਨੂੰ IS 16722:2018 ਦੇ ਅਨੁਸਾਰ ਪੈਸਿਵ RFID ਟੈਗ ਲਗਾਏ ਜਾਣਗੇ ਤਾਂ ਜੋ ਇਲੈਕਟ੍ਰਾਨਿਕ ਪਛਾਣ ਕੀਤੀ ਜਾ ਸਕੇ ਤੇ ਟਰੈਕਟਰਾਂ ਨਾਲ ਜੋੜਿਆ ਜਾ ਸਕੇ। ਮੰਤਰਾਲੇ ਦੀ ਨੋਟੀਫਿਕੇਸ਼ਨ ਮੁਤਾਬਕ, EDR ਜ਼ਰੂਰੀ ਮਾਪਦੰਡਾਂ ਨੁੂੰ ਰਿਕਾਰਡ ਕਰਨ ਦੇ ਸਮਰੱਥ ਅਤੇ ਅਪਰੇਸ਼ਨਲ ਈਵੈਂਟਾਂ ਦਾ ਵਿਸ਼ਲੇਸ਼ਣ ਕਰਨ ਦੇ ਯੋਗ ਹੋਵੇਗਾ। ਮੰਤਰਾਲੇ ਨੇ ਸਾਰੇ ਸਬੰਧਤ ਭਾਈਵਾਲਾਂ ਨੂੰ ਡਰਾਫਟ ’ਤੇ ਟਿੱਪਣੀ ਲਈ 30 ਦਿਨਾਂ ਦਾ ਸਮਾਂ ਦਿੱਤਾ ਹੈ।